ਜਲੰਧਰ 'ਚ ਹਿੱਟ ਐਂਡ ਰਨ ਦੇ ਮਾਮਲੇ ਵਿਚ ਟਾਈਲ ਕਾਰੀਗਰ ਦੀ ਮੌਤ - ਕਾਰੀਗਰ ਦੀ ਮੌਤ
🎬 Watch Now: Feature Video
ਜਲੰਧਰ: ਅਰਬਨ ਸਟੇਟ ਫੇਜ਼-2 'ਚ ਹਿੱਟ ਐਂਡ ਰਨ ਦੇ ਮਾਮਲੇ 'ਚ ਟਾਈਲ ਕਾਰੀਗਰ ਦੀ ਮੌਤ ਹੋ ਗਈ।ਕਾਰੀਗਰ ਦੇ 2 ਛੋਟੇ ਬੱਚੇ ਹਨ ਅਤੇ ਉਸ ਦੀ ਪਛਾਣ ਪ੍ਰਕਾਸ਼ 35 ਸਾਲਾਂ ਨਿਵਾਸੀ ਗੋਲਡਨ ਐਵੇਨਿਊ ਵਜੋਂ ਹੋਈ ਹੈ।ਇਹ ਕਾਰੀਗਰ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਬਾਈਕ 'ਤੇ ਘਰ ਵਾਪਸੀ ਕਰ ਰਿਹਾ ਸੀ ਕਿ ਰਸਤੇ 'ਚ ਇਕ ਤੇਜ਼ ਰਫ਼ਤਾਰ ਕਾਰ ਨੇ ਉਸਦੀ ਬਾਈਕ ਨੂੰ ਟੱਕਰ ਮਾਰ ਦਿੱਤੀ।, ਜਿਸ ਤੋਂ ਬਾਅਦ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ।ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਗੱਡੀ ਦੀ ਨੰਬਰ ਪਲੇਟ ਬਰਾਮਦ ਕੀਤੀ ਹੈ।ਜਿਸ ਤੋਂ ਬਾਅਦ ਪੁਲਸ ਜਾਂਚ 'ਚ ਜੁਟ ਗਈ ਹੈ।