ਟਿਕ-ਟੌਕ ਤੇ ਪਬਜੀ ਦੇ ਆਦੀ ਹੁਣ ਲੈ ਰਹੇ ਨੇ ਡਾਕਟਰੀ ਸਲਾਹ - ban on tik tok
🎬 Watch Now: Feature Video
ਅੰਮ੍ਰਿਤਸਰ: ਟਿਕ-ਟੌਕ ਦੇ ਬੰਦ ਹੋਣ ਤੋਂ ਬਾਅਦ ਇਸ ਦੇ ਆਦੀ ਲੋਕ ਹੁਣ ਡਾਕਟਰਾਂ ਕੋਲ ਪਹੁੰਚ ਕਰ ਰਹੇ ਹਨ ਤਾਂ ਕਿ ਉਹ ਇਸ ਦੇ ਬੰਦ ਹੋਣ ਤੋਂ ਬਾਅਦ ਇਸ ਤੋਂ ਛੁਟਕਾਰਾ ਪਾ ਸਕਣ।
ਅੰਮ੍ਰਿਤਸਰ ਦੇ ਇੱਕ ਮਨੋਵਿਗਿਆਨੀ ਕੋਲ ਇਲਾਜ ਲਈ ਪਹੁੰਚੀ ਨੌਜਵਾਨ ਲੜਕੀ ਨੇ ਦੱਸਿਆ ਕਿ ਉਹ ਪਹਿਲਾਂ ਟਿਕਟਾਕ ਅਤੇ ਪਬਜੀ ਦੀ ਬਹੁਤ ਹੀ ਆਦੀ ਹੋ ਚੁੱਕੀ ਸੀ, ਪਰ ਹੁਣ ਉਹ ਡਾਕਟਰ ਕੋਲ ਆ ਕੇ ਪਹਿਲਾਂ ਨਾਲੋਂ ਵਧੀਆ ਮਹਿਸੂਸ ਕਰ ਰਹੀ ਹੈ। ਉਸ ਨੇ ਨਾਲ ਹੀ ਲੋਕਾਂ ਨੂੰ ਇਸ ਦੀ ਵਰਤੋਂ ਕਰਨ ਅਤੇ ਇਸ ਦੇ ਆਦੀ ਹੋਣ ਤੋਂ ਬਚਣ ਦੀ ਸਲਾਹ ਦਿੱਤੀ ਹੈ, ਕਿਉਂਕਿ ਇਹ ਮਨੁੱਖੀ ਦਿਮਾਗ ਉੱਤੇ ਭੈੜਾ ਅਸਰ ਪਾਉਂਦੀਆਂ ਹਨ।