ਪੰਜਾਬ ਦੇ ਇਸ ਮੰਤਰੀ ਨੇ ਆਜ਼ਾਦੀ ਸਮਾਗਮ 'ਚ ਕੇਂਦਰ ਨੂੰ ਦਿਖਾਇਆ ਕਾਲਾ ਝੰਡਾ - ਚਰਨਜੀਤ ਸਿੰਘ ਚੰਨੀ
🎬 Watch Now: Feature Video
ਨਵਾਂਸ਼ਹਿਰ: ਨਵਾਂਸ਼ਹਿਰ ਵਿਖੇ ਆਜ਼ਾਦੀ ਦਿਵਸ 'ਤੇ ਆਈ.ਟੀ.ਆਈ ਸਟੇਡੀਅਮ ਵਿੱਚ ਕਰਵਾਏ ਗਏ ਸਮਾਰੋਹ ਵਿੱਚ ਚਰਨਜੀਤ ਸਿੰਘ ਚੰਨੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿੱਖਿਆ ਸਿਖਾਈ ਮੰਤਰੀ ਨੇ ਕੌਮੀ ਝੰਡਾ ਲਹਿਰਾਇਆ। ਕੈਬਨਿਟ ਮੰਤਰੀ ਚਰਨਜੀਤ ਸਿੰਘ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਅਜਿਹਾ ਕਰ ਦਿੱਤਾ ਕਿ ਸਾਰੇ ਸੋਚਣ ਲਈ ਮਜਬੂਰ ਹੋ ਗਏ। ਕੈਬਨਿਟ ਮੰਤਰੀ ਨੇ ਮੰਚ ਤੋਂ ਆਪਣੇ ਭਾਸ਼ਣ ਦੌਰਾਨ ਕੇਂਦਰ ਸਰਕਾਰ ਦੇ ਖਿਲਾਫ ਕਾਲਾ ਝੰਡਾ ਦਿਖਾ ਦਿੱਤਾ। ਕੇਂਦਰ ਸਰਕਾਰ ਪੰਜਾਬ 'ਤੇ ਹੋ ਸੂਬੇ ਦੇ ਕਿਸਾਨਾਂ ਨੂੰ ਖ਼ਤਮ ਕਰ ਰਹੀ ਹੈ। ਇਸ ਲਈ ਉਹਨਾਂ ਕਿਹਾ ਕਿ ਮੈਂ ਕਾਲਾ ਝੰਡਾ ਦਿਖਾਕੇ ਰੋਸ਼ ਜ਼ਾਹਿਰ ਕਰ ਰਿਹਾ ਹਾਂ, ਤਾਂ ਜੋ ਸਾਡਾ ਹੀ ਰੋਸ਼ ਕੇਂਦਰ ਸਰਕਾਰ ਤੱਕ ਪਹੁੰਚ ਜਾਏ।
Last Updated : Aug 15, 2021, 10:35 PM IST