ਦਿਨ-ਦਿਹਾੜੇ ਚੋਰੀ: ਚੋਰਾਂ ਨੇ ਗਰੀਬ ਘਰ ਨੂੰ ਬਣਾਇਆ ਆਪਣਾ ਨਿਸ਼ਾਨਾ - ਸੀਸੀਟੀਵੀ ਕੈਮਰੇ ’ਚ ਕੈਦ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11916781-165-11916781-1622105989482.jpg)
ਤਰਨਤਾਰਨ: ਭਿੱਖੀਵਿੰਡ ਵਿਖੇ ਦਿਨ ਦਿਹਾੜੇ ਚੋਰਾਂ ਨੇ ਇੱਕ ਗਰੀਬ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰਾਂ ਨੇ ਘਰ ਚ ਪਏ ਗੁਰੂ ਘਰ ਲਈ ਜੋੜੇ ਪੈਸੇ ਅਤੇ ਘਰ ਦੇ ਭਾਂਡਿਆਂ ਸਣੇ ਹੋਰ ਵੀ ਸਾਮਾਨ ਨੂੰ ਚੋਰੀ ਕਰਕੇ ਫਰਾਰ ਹੋ ਗਏ। ਦੱਸ ਦਈਏ ਕਿ ਚੋਰਾਂ ਵੱਲੋਂ ਕੀਤੀ ਗਈ ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਪੀੜਤ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਣੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਗਏ ਹੋਏ ਸੀ। ਤਕਰੀਬਨ ਡੇਢ ਵਜੇ ਦੇ ਕਰੀਬ ਕੁਝ ਅਣਪਛਾਤੇ ਵਿਅਕਤੀ ਉਸ ਦੇ ਘਰ ਵਿਚ ਦਾਖਲ ਹੋਏ। ਉਨ੍ਹਾਂ ਨੇ ਘਰ ’ਚ ਪਏ ਪੈਸੇ ਅਤੇ ਭਾਂਡੇ ਲੈ ਕੇ ਫਰਾਰ ਹੋ ਗਏ। ਪੀੜਤ ਪਰਿਵਾਰ ਨੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਏ ਹਨ। ਦੂਜੇ ਪਾਸੇ ਮੌਕੇ ’ਤੇ ਪਹੁੰਚੀ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।