ਚੋਰਾਂ ਨੇ ਮੋਬਾਇਲਾਂ ਦੀ ਦੁਕਾਨ 'ਤੇ ਫੇਰਿਆਂ ਹੱਥ - ਮੋਬਾਇਲਾਂ ਦੀ ਦੁਕਾਨ
🎬 Watch Now: Feature Video
ਲੁਧਿਆਣਾ: ਲੁਧਿਆਣਾ 'ਚ ਐਤਵਾਰ ਦੇਰ ਸ਼ਾਮ ਇੱਕ ਮੋਬਾਈਲਾਂ ਦੀ ਦੁਕਾਨ ਦਾ ਸ਼ਟਰ ਉਖਾੜ ਕੇ 40 ਮਿੰਟਾਂ ਵਿੱਚ ਲੱਖਾਂ ਰੁਪਏ ਦੇ ਮੋਬਾਈਲ ਚੋਰੀ ਕਰ ਲਏ ਹਨ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰਿਆਂ 'ਚ ਕੈਦ ਹੋ ਗਈ ਹੈ। ਦੁਕਾਨਦਾਰ ਨੇ ਦੁਕਾਨ ਦਾ ਸ਼ਟਰ ਉਖੜਿਆ ਵੇਖਿਆ ਅਤੇ ਮੋਬਾਈਲ ਦੁਕਾਨ ਦੇ ਮੈਨੇਜਰ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਏ.ਸੀ.ਪੀ. ਸਿਵਲ ਲਾਈਨ ਜਤਿੰਦਰ ਕੁਮਾਰ, ਥਾਣਾ ਡਿਵੀਜ਼ਨ ਨੰਬਰ 8 ਦੇ ਐਸ.ਐਚ.ਓ.ਰਾਜਿੰਦਰਪਾਲ ਸਿੰਘ ਅਤੇ ਘੁਮਾਰ ਮੰਡੀ ਚੌਂਕੀ ਇੰਚਾਰਜ ਜਸਵਿੰਦਰ ਸਿੰਘ ਸਮੇਤ ਪੁਲਿਸ ਟੀਮ ਮੌਕੇ 'ਤੇ ਪਹੁੰਚੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੀ.ਸੀ.ਟੀ.ਵੀ ਫੁਟੇਜ ਹਾਸਿਲ ਕੀਤੀ। ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।