ਲੌਕਡਾਉਨ 'ਚ ਚੋਰਾ ਦੇ ਹੌਂਸਲੇ ਬੁਲੰਦ, ਚੰਡੀਗੜ੍ਹ 'ਚ ਲੱਖਾ ਦੇ ਮੋਬਾਇਲ ਫੋਨ ਚੋਰੀ - ਚੰਡੀਗੜ੍ਹ 'ਚ ਲੱਖਾ ਦੇ ਮੋਬਾਇਲ ਫੋਨ ਚੋਰੀ
🎬 Watch Now: Feature Video
ਚੰਡੀਗੜ੍ਹ: ਦੇਸ਼ ਭਰ 'ਚ ਕੋਰੋਨਾ ਵਾਇਰਸ ਕਾਰਨ ਲੌਕਡਾਉਨ ਕੀਤਾ ਗਿਆ ਹੈ। ਸਰਕਾਰ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਘਰ ਰਹਿਣ ਦੀ ਹਿਦਾਇਤਾਂ ਵੀ ਦੇ ਰਹੀ ਹੈ। ਅਜਿਹੇ 'ਚ ਚੋਰਾਂ ਨੂੰ ਚੋਰੀ ਕਰਨ ਦੀ ਮੌਜ ਲੱਗ ਗਈ ਹੈ। ਚੰਡੀਗੜ੍ਹ ਦੇ ਸੈਕਟਰ 41 'ਚ ਇੱਕ ਮੋਬਾਇਲਾਂ ਦੀ ਦੁਕਾਨ 'ਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨ ਮਾਲਕ ਮੁਤਾਬਕ ਉਨ੍ਹਾਂ ਦੀ ਦੁਕਾਨ ਤੋਂ ਲੱਖਾ ਦੇ ਮੋਬਾਇਲ ਫੋਨ ਚੋਰੀ ਹੋਏ ਹਨ। ਮੌਕੇ 'ਤੇ ਪੁੱਜੀ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।