ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਏ ਕਿਸਾਨ ਦੀ ਘੋੜੀ ਹੋਈ ਚੋਰੀ - ਕਿਸਾਨ ਦੀ ਘੋੜੀ ਹੋਈ ਚੋਰੀ
🎬 Watch Now: Feature Video
ਤਰਨ ਤਾਰਨ: ਸਥਾਨਕ ਪਿੰਡ ਨਵੇਂ ਵਰਿਆਹ 'ਚ ਅੰਦੋਲਨ ਦਾ ਹਿੱਸਾ ਬਣੇ ਕਿਸਾਨ ਦੇ ਘਰ ਘੋੜੀ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਕਿਸਾਨ ਮੋਹਨ ਸਿੰਘ ਨੇ ਦੱਸਿਆ ਕਿ ਉਹ 7 ਤਰੀਕ ਨੂੰ ਦਿੱਲੀ ਰਵਾਨਾ ਹੋਏ ਸੀ ਤੇ ਉਨ੍ਹਾਂ ਅਗਲੇ ਦਿਨ ਫ਼ੋਨ ਆਇਆ ਕਿ ਉਨ੍ਹਾਂ ਦੀ ਘੋੜੀ ਚੋਰੀ ਹੋ ਗਈ ਹੈ। ਉਨ੍ਹਾਂ ਨੇ ਇਸ ਘਟਨਾ 'ਤੇ ਖੇਦ ਜਤਾਉਂਦਿਆਂ ਕਿਹਾ ਕਿ ਇਹੋ ਜਿਹੀ ਘਟਨਾਂਵਾਂ 'ਤੇ ਢੱਲ੍ਹ ਪਾਉਣੀ ਚਾਹੀਦੀ ਹੈ। ਉਨ੍ਹਾਂ ਘੋੜੀ ਦਾ ਪਤਾ ਦੇਣ ਵਾਲੇ ਨੂੰ 5000 ਇਨਾਮ ਦਾ ਵੀ ਐਲਾਨ ਕੀਤਾ ਹੈ।