ਖੁਦਾਈ ਨੂੰ ਰੋਕਣ ਲਈ ਭਾਈ ਬਲਦੇਵ ਸਿੰਘ ਵਡਾਲਾ ਦਾ ਤੀਜਾ ਜਥਾ ਰਵਾਨਾ - ਐਸਜੀਪੀਸੀ
🎬 Watch Now: Feature Video
ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਵਿੱਚ ਖੁਦਾਈ (Excavation)ਦੌਰਾਨ ਮਿਲੀਆਂ ਪੁਰਾਤਨ ਇਮਾਰਤ ਅਤੇ ਸ੍ਰੀ ਗੁਰੂ ਰਾਮਦਾਸ ਸਰਾਂ ਨੂੰ ਢਾਹੇ ਜਾਣ ਨੂੰ ਲੈ ਕੇ ਪੰਥਕ ਹੋਕਾ ਤਹਿਤ 4 ਅਗਸਤ ਨੂੰ ਭਾਈ ਬਲਦੇਵ ਸਿੰਘ ਵਡਾਲਾ (Bhai Baldev Singh Wadala) ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(SGPC) ਦੇ ਖਿਲਾਫ ਮੋਰਚਾ ਖੋਲਿਆ ਗਿਆ। ਇਸੇ ਲੜੀ ਤਹਿਤ 11 ਸਿੰਘਾਂ ਦਾ ਤੀਜਾ ਜਥਾ ਨੇ ਸ੍ਰੀ ਦਰਬਾਰ ਸਾਹਿਬ ਜਾਣ ਵਾਲੀ ਹੈਰੀਟੇਜ ਸਟਰੀਟ ਤੇ ਪਹਿਲਾਂ ਅਰਦਾਸ ਕੀਤੀ ਗਈ ਅਤੇ ਫਿਰ 11 ਸਿੰਘਾਂ ਵੱਲੋਂ ਮੋਰਚਾ ਖੋਲਿਆ ਗਿਆ।ਦੂਜੇ ਪਾਸੇ ਪੁਲਿਸ ਵੱਲੋਂ ਜਥੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।ਇਸ ਮੌਕੇ ਭਾਈ ਬਲਦੇਵ ਸਿੰਘ ਵਡਾਲਾ ਦਾ ਕਹਿਣਾ ਹੈ ਕਿ ਐਸਜੀਪੀਸੀ ਸਾਨੂੰ ਵਿਸ਼ਵਾਸ ਦਿਵਾ ਦੇਵੇ ਪੁਰਾਣੀ ਵਿਰਾਸਤ ਨੂੰ ਸਾਂਭ ਕੇ ਰੱਖਣਗੇ ਤਾਂ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ।