ਭੱਜਣ ਦੀ ਕੋਸ਼ਿਸ਼ 'ਚ ਚੋਰ ਨੇ ਪੁਲਿਸ ਮੁਲਾਜ਼ਮ ਦੇ ਕੰਨ ’ਤੇ ਵੱਢੀ ਦੰਦੀ - ਪਿੰਡ ਚੌਹਾਲ
🎬 Watch Now: Feature Video
ਹੁਸ਼ਿਆਰਪੁਰ: ਭਰਵਾਈ ਰੋਡ ’ਤੇ ਪੈਂਦੇ ਪਿੰਡ ਚੌਹਾਲ ਵਿਖੇ ਪਿੰਡ ਵਾਸੀਆਂ ਵੱਲੋਂ ਫੜਿਆ ਗਿਆ ਇੱਕ ਚੋਰ ਹੁਸ਼ਿਆਰਪੁਰ ਪੁਲਿਸ ਨੂੰ ਉਸ ਸਮੇਂ ਭਾਰੀ ਪੈ ਗਿਆ, ਜਦੋਂ ਚੋਰ ਨੇ ਪੁਲਿਸ ਅਧਿਕਾਰੀ ਦੇ ਕੰਨ 'ਤੇ ਦੰਦੀ ਵੱਢ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਮੁਤਾਬਕ ਚੌਹਾਲ ਦੇ ਪਿੰਡ ਵਾਸੀਆਂ ਨੇ ਇੱਕ ਨੌਜਵਾਨ ਨੂੰ ਚੋਰੀ ਕਰਦੇ ਫੜਿਆ ਸੀ ਅਤੇ ਇਸ ਦੀ ਸੂਚਨਾ ਥਾਣਾ ਸਦਰ ਨੂੰ ਦਿੱਤੀ ਗਈ। ਨੌਜਵਾਨ ਨੂੰ ਲੈਣ ਲਈ ਪੁਲਿਸ ਅਧਿਕਾਰੀ ਪਿੰਡ ਪੁੱਜੇ ਅਤੇ ਚੋਰ ਨੂੰ ਕਾਬੂ ਕਰਕੇ ਲੈ ਕੇ ਜਾ ਰਹੇ ਸਨ ਤਾਂ ਰਸਤੇ ’ਚ ਚੋਰ ਨੇ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ਅਧਿਕਾਰੀ ਦੇ ਕੰਨ 'ਤੇ ਜ਼ੋਰਦਾਰ ਦੰਦੀ ਵੱਢ ਦਿੱਤੀ।