ਸ਼ਾਹੂਕਾਰ ਨੇ ਚੁੱਕਿਆ ਰੂਹ ਕੰਬਾਉ ਕਦਮ, ਵੇਖੋ ਵੀਡੀਓ - ਵੇਖੋ ਵੀਡੀਓ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ‘ਚ ਇੱਕ ਸ਼ਖ਼ਸ ਵੱਲੋਂ ਉਸਦੇ 85 ਲੱਖ ਨਾ ਮੋੜਨ ਚੱਲਦੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਸ਼ਖ਼ਸ ਵੱਲੋਂ ਇੱਕ ਖੁਦਕੁਸ਼ੀ ਨੋਟ ਵੀ ਲਿਖਿਆ ਗਿਆ ਹੈ ਜਿਸ ਵਿੱਚ ਇੱਕ ਜੋੜੇ ਨੂੰ ਉਸਦੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਇਨਸਾਫ ਦਿਵਾਉਣ ਨੂੰ ਲੈਕੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਐਸਐਸਪੀ ਦਫਤਰ ਦੇ ਬਾਹਰ ਜਬਰਦਸਤ ਪ੍ਰਦਰਸ਼ਨ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਜੋੜੇ ਵੱਲੋਂ ਮ੍ਰਿਤਕ ਤੋਂ 85 ਲੱਖ ਰੁਪਏ ਲਏ ਗਏ ਸਨ ਅਤੇ ਉਸਦੇ ਬਦਲੇ ਦੇ ਵਿੱਚ ਉਸਨੂੰ 5 ਏਕੜ ਜ਼ਮੀਨ ਦੇਣੀ ਸੀ ਜੋਕਿ ਨਹੀਂ ਦਿੱਤੀ ਗਈ ਜਿਸਦੇ ਚੱਲਦੇ ਸ਼ਖ਼ਸ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਪ੍ਰਦਰਸ਼ਨਕਾਰੀਆਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਲਦ ਕਾਰਵਾਈ ਦੀ ਮੰਗ ਕੀਤੀ ਹੈ।