ਦੁਕਾਨਦਾਰਾਂ ਨੂੰ ਮਿਲਿਆ ਕਿਸਾਨਾਂ ਦਾ ਸਾਥ - ਕੋਰੋਨਾ ਮਹਾਂਮਾਰੀ ਕਾਰਨ ਸਰਕਾਰ
🎬 Watch Now: Feature Video
ਅੰਮ੍ਰਿਤਸਰ: ਇੱਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਜਨਤਕ ਪ੍ਰੋਗਰਾਮ ਮੇਲੇ ਸਮਾਗਮ ਧਾਰਮਿਕ ਦੀਵਾਨ ਆਦਿ ਬੰਦ ਹਨ। ਜਿਸ ਕਾਰਨ ਛੋਟੇ ਦੁਕਾਨਦਾਰਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ। ਉੱਥੇ ਹੀ ਦੂਜੇ ਪਾਸੇ ਕਿਸਾਨੀ ਅੰਦੋਲਨ ਦੁਕਾਨਦਾਰਾਂ ਦਾ ਸਹਾਰਾ ਬਣਿਆ। ਦੁਕਾਨਦਾਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ ਮੇਲੇ ਆਦਿ ਸਮਾਗਮਾਂ ਵਿੱਚ ਜਾ ਛੋਟਾ ਮੋਟਾ ਸਮਾਨ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਸੀ ਪਰ ਲੌਕਡਾਊਨ ਕਾਰਨ ਉਸਨੂੰ ਕਾਫੀ ਪਰੇਸ਼ਾਨੀ ਹੋਈ ਜਿਸ ਕਾਰਨ ਹੁਣ ਕਿਸਾਨ ਉਸਦਾ ਸਹਾਰਾ ਬਣੇ ਹਨ। ਜਿਸ ਤੋਂ ਬਾਅਦ ਉਹ ਹੁਣ ਕਿਸਾਨੀ ਝੰਡੇ, ਸਟਿੱਕਰ ਆਦਿ ਵੇਚ ਕੇ ਆਪਣੇ ਘਰ ਦਾ ਗੁਜਾਰਾ ਕਰ ਰਿਹਾ ਹੈ।