ਨਗਰ ਨਿਗਮ ਦੇ ਕੰਮਕਾਜ ਦਾ ਬੁਰਾ ਹਾਲ, ਲੋਕਾਂ ਨੂੰ ਨਹੀਂ ਮਿਲਦੇ ਮੌਕੇ ’ਤੇ ਅਧਿਕਾਰੀ
🎬 Watch Now: Feature Video
ਹੁਸ਼ਿਆਰਪੁਰ: ਨਗਰ ਨਿਗਮ ਦਫ਼ਤਰ ਇਕ ਵਾਰ ਫਿਰ ਚਰਚਾ ’ਚ ਹੈ ਕਾਰਣ ਕੋਈ ਕਿਸੇ ਤੋਂ ਲੁਕਿਆ ਨਹੀਂ ਹੈ। ਤੁਹਾਨੂੰ ਫੇਰ ਵੀ ਦੱਸਦੇ ਹਾ ਕਿ ਇਸ ਵਾਰ ਫੇਰ ਨਿਗਮ ਦੇ ਜ਼ਿਆਦਾਤਰ ਅਧਿਕਾਰੀ ਕੁਰਸੀਆਂ ਤੋਂ ਗਾਇਬ ਹੀ ਨਜ਼ਰ ਆਏ। ਹੋਰ ਤਾਂ ਹੋਰ ਨਿਗਮ ਦੇ ਐਕਸੀਅਨ ਹਰਪ੍ਰੀਤ ਸਿੰਘ ਵੀ ਕੰਮਕਾਜ ਛੱਡ ਕੋਠੇ ’ਤੇ ਧੁੱਪ ਮਾਣਦੇ ਦੇਖੇ ਗਏ। ਇਸ ਮੌਕੇ ਨਿਗਮ ’ਚ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਦੋ ਤਿੰਨ ਦਿਨਾਂ ਤੋਂ ਲਗਾਤਾਰ ਕੰਮ ਕਰਵਾਉਣ ਲਈ ਆ ਰਹੇ ਨੇ ਪ੍ਰੰਤੂ ਨਿਗਮ ਦਾ ਕੋਈ ਵੀ ਕਰਮਚਾਰੀ ਕੁਰਸੀ ’ਤੇ ਨਹੀਂ ਮਿਲਦਾ, ਜਿਸ ਕਾਰਨ ਉਨ੍ਹਾਂ ਦੇ ਕੰਮ ਲਟਕ ਗਏ ਹਨ, ਮੁਲਾਜ਼ਮਾਂ ਦੇ ਅਜਿਹੇ ਵਤੀਰੇ ਕਾਰਨ ਆਮ ਲੋਕਾਂ ’ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ।