ਇੰਪਰੂਵਮੈਂਟ ਟਰੱਸਟ ਦਾ ਨਵਾਂ ਚੇਅਰਮੈਨ ਆਇਆ ਐਕਸ਼ਨ ਮੁੜ 'ਚ - Chairman
🎬 Watch Now: Feature Video
ਅੰਮ੍ਰਿਤਸਰ: ਇੰਪਰੂਵਮੈਂਟ ਟਰੱਸਟ ਦੇ ਨਵੇਂ ਬਣੇ ਚੇਅਰਮੈਨ (Chairman) ਦਮਨਦੀਪ ਸਿੰਘ ਹੁਣ ਐਕਸ਼ਨ ਮੁੜ ਵਿੱਚ ਨਜ਼ਰ ਆ ਰਹੇ ਹਨ ਅਤੇ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਡਰੀਮ ਪ੍ਰਾਜੈਕਟਾਂ ਨੂੰ ਪਹਿਲ ਦੇ ਆਧਾਰ 'ਤੇ ਵੇਖ ਰਹੇ ਹਨ। ਜਿਸ ਦੇ ਚਲਦੇ ਅੰਮ੍ਰਿਤਸਰ (Amritsar) ਭੰਡਾਰੀ ਪੁਲ 'ਤੇ ਨਵੇਂ ਬਣ ਰਹੇ ਪੁਲ ਦਾ ਨਿਰੀਖਣ ਕਰਨ ਦਮਨਦੀਪ ਸਿੰਘ ਖੁਦ ਪਹੁੰਚੇ।ਇਸ ਮੌਕੇ ਦਮਨਦੀਪ ਸਿੰਘ ਦਾ ਕਹਿਣਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਭੰਡਾਰੀ ਪੁੱਲ ਦਾ ਕੰਮ ਲਟਕ ਰਿਹਾ ਸੀ ਅਤੇ ਹੁਣ ਇਹ ਪੁਲ ਦੀਵਾਲੀ ਤੋਂ ਪਹਿਲਾਂ ਸ਼ੁਰੂ ਹੋ ਜਾਵੇਗਾ।ਉਨ੍ਹਾਂ ਕਿਹਾ ਹੈ ਕਿ ਸ਼ਹਿਰ ਵਿਚ ਚੱਲ ਰਹੇ ਪ੍ਰਾਜੈਕਟਾਂ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।