ਅੰਮ੍ਰਿਤਸਰ: ਬਸੰਤ ਪੰਚਮੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ। ਇਸ ਤਿਉਹਾਰ ਨੂੰ ਲੈ ਕੇ ਜਿੱਥੇ ਨੌਜਵਾਨਾਂ ਵਿੱਚ ਪਤੰਗਬਾਜ਼ੀ ਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਚਾਈਨਾ ਡੋਰ ਦਾ ਖੌਫ ਵੀ ਨਜ਼ਰ ਆ ਰਿਹਾ ਹੈ। ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪਹਿਲਾਂ ਹੀ ਪੁਲਿਸ ਵੱਲੋਂ ਸ਼ਹਿਰ ਵਾਸੀਆਂ ਨੂੰ ਸਖ਼ਤ ਹਿਦਾਇਤ ਦੇ ਦਿੱਤੀ ਗਈ ਹੈ। ਕਿ ਚਾਈਨਾ ਡੋਰ ਨਾ ਵੇਚੀ ਜਾਵੇ ਅਤੇ ਨਾ ਖਰੀਦੀ ਜਾਵੇ,ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਨਵੇਂ ਸਾਲ ਮੌਕੇ ਭਾਰਤ ਵਿੱਚ ਸਭ ਤੋਂ ਪਹਿਲਾ ਤਿਉਹਾਰ ਜੋ ਆਉਂਦਾ ਹੈ ਲੋਹੜੀ ਦਾ ਤਿਉਹਾਰ ਹੈ ਅਤੇ ਨਾਲ ਹੀ ਬਸੰਤ ਪੰਚਮੀ ਦਾ ਵੀ ਤਿਉਹਾਰ ਮਨਾਇਆ ਜਾਂਦਾ ਹੈ। ਇਸ ਮੌਕੇ ਨੌਜਵਾਨਾਂ ਵੱਲੋਂ ਪਤੰਗਬਾਜ਼ੀ ਕੀਤੀ ਜਾਂਦੀ ਹੈ ਪਰ ਵਧੇਰੇ ਤੌਰ 'ਤੇ ਸ਼ਰਾਰਤੀ ਅਨਸਰਾਂ ਵੱਲੋਂ ਚਾਈਨਾ ਡੋਰ ਨੂੰ ਲੋਕਾਂ ਵਿੱਚ ਇਹ ਕਹਿ ਕੇ ਵੇਚਿਆ ਜਾਂਦਾ ਹੈ ਕਿ ਡੋਰ ਟੁੱਟਦੀ ਨਹੀਂ ਅਤੇ ਪਤੰਗ ਵੀ ਉੱਚੀ ਉਡਾਰੀ ਭਰਦੀ ਹੈ ਪਰ ਇਹ ਡੋਰ ਲੋਕਾਂ ਦੀ ਜਾਨ ਵੀ ਖਤਰੇ 'ਚ ਪਾਉਂਦੀ ਹੈ।
ਧਾਂਗੇ ਦੀ ਬਣੀ ਡੋਰ ਹੀ ਖਰੀਦਣ ਲੋਕ
ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਡੋਰ ਬਣਾਉਣ ਵਾਲੇ ਦੁਕਾਨਦਾਰ ਵਧੇਰੇ ਤੌਰ 'ਤੇ ਧਾਗੇ ਦੀ ਬਣੀ ਹੋਈ ਡੋਰ ਨੂੰ ਹੀ ਤਰਜੀਹ ਦੇ ਰਹੇ ਹਨ। ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਕੁਝ ਪੈਸਿਆਂ ਦੇ ਲਾਲਾਚ ਵਿੱਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰ ਸਕਦੇ । ਨਾਲ ਹੀ ਉਹਨਾਂ ਕਿਹਾ ਕਿ ਪੁਰਖੇ ਕਈ ਸਾਲਾਂ ਤੋਂ ਧਾਗੇ ਦੀ ਡੋਰ ਦਾ ਹੀ ਕਾਰੋਬਾਰ ਕਰ ਰਹੇ ਹਨ ਇਸ ਲਈ ਉਹਨਾਂ ਵੱਲੋਂ ਵੀ ਧਾਗੇ ਦੀ ਡੋਰ ਹੀ ਵੇਚੀ ਜਾਂਦੀ ਹੈ।
ਚਾਈਨਾ ਡੋਰ ਨੇ ਕੀਤੇ ਭਾਰੀ ਜਾਨੀ ਨੁਕਸਾਨ
ਸਥਾਨਕਵਾਸੀ ਅਤੇ ਗ੍ਰਾਹਕਾਂ ਨੇ ਕਿਹਾ ਕਿ ਉਹ ਰਿਵਾਇਤੀ ਡੋਰ ਖਰੀਦਣ ਆਏ ਹਨ ਕਿਉਂਕਿ ਜੋ ਆਨੰਦ ਰਿਵਾਇਤੀ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਦਾ ਆਊਂਦਾ ਹੈ, ਉਹ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਦਾ ਨਹੀਂ ਆਉਂਦਾ। ਉਹਨਾਂ ਕਿਹਾ ਕਿ ਬਜ਼ਾਰਾਂ ਦੇ ਵਿੱਚ ਅੱਜ ਵੀ ਸ਼ਰੇਆਮ ਚਾਈਨਾ ਡੋਰ ਵਿਕ ਰਹੀ ਹੈ ਪਰ ਅੱਜ ਉਹ ਰਿਵਾਇਤੀ ਦੇਸੀ ਡੋਰ ਖਰੀਦਣ ਆਏ ਹਨ। ਉਹਨਾਂ ਕਿਹਾ ਕਿ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਤਰ੍ਹਾਂ ਹੀ ਪਤੰਗਬਾਜ਼ੀ ਕਰਦੇ ਆਏ ਹਨ ਅਤੇ ਹੁਣ ਬੱਚਿਆਂ ਨੂੰ ਵੀ ਚਾਈਨਾ ਡੋਰ ਨਾ ਲੈਣ ਦਾ ਸੁਝਾਅ ਦਿੰਦੇ ਹਨ ਅਤੇ ਧਾਗੇ ਵਾਲੀ ਡੋਰ ਹੀ ਖਰੀਦ ਕੇ ਦਿੰਦੇ ਹਨ।
- ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇਣ ਦੀ ਮੰਗ, ਤੇਲੰਗਾਨਾ ਵਿਧਾਨ ਸਭਾ 'ਚ ਸਰਬਸੰਮਤੀ ਨਾਲ ਮਤਾ ਪਾਸ
- ਆਸਾਮ 'ਚ ਸਟੇਜ ਤੋਂ ਦਿੱਤੀ ਦਿਲਜੀਤ ਦੁਸਾਂਝ ਨੇ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ, ਬੋਲੇ- ਸਾਨੂੰ ਉਨ੍ਹਾਂ ਦੇ ਜੀਵਨ ਤੋਂ ਸਿੱਖਣਾ...
- ਸਰਕਾਰੀ ਸਨਮਾਨਾਂ ਨਾਲ ਸਾਬਕਾ ਪੀਐੱਮ ਡਾਕਟਰ ਮਨਮੋਹਨ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ
ਦੁਕਾਨਦਾਰਾਂ ਦਾ ਹੋ ਰਿਹਾ ਨੁਕਸਾਨ
ਜ਼ਿਕਰਯੋਗ ਹੈ ਕਿ ਖੂਨੀ ਡੋਰ ਦੇ ਨਾਲ ਨਿਤ ਨਵੇਂ ਹਾਦਸੇ ਹੋ ਰਹੇ ਹਨ, ਬੀਤੇ ਦਿਨ ਹੀ ਅੰਮ੍ਰਿਤਸਰ ਵਿੱਚ ਦੋ ਮੌਤਾਂ ਹੋਈਆਂ ਸਨ। ਚਾਈਨਾ ਡੋਰ ਦੇ ਪ੍ਰਭਾਵ ਹੇਠ ਰਿਵਾਇਤੀ ਦੇਸੀ ਡੋਰ ਵਾਲੇ ਮੰਦੀ ਦੇ ਦੌਰ ਵਿੱਚੋਂ ਗੁਜਰ ਰਹੇ ਹਨ। ਰਿਵਾਇਤੀ ਡੋਰ ਵੇਚਣ ਵਾਲਿਆਂ ਨੇ ਕਿਹਾ ਕਿ, ਪਿਛਲੇ 50 ਸਾਲ ਤੋਂ ਉਹ ਇਸ ਡੋਰ ਦਾ ਕੰਮ ਕਰ ਰਹੇ ਹਨ ਪਰ ਹੁਣ ਪਿਛਲੇ 10 - 15 ਸਾਲਾਂ ਤੋਂ ਇਸ ਚਾਈਨਾ ਡੋਰ ਨੇ ਆਪਣੇ ਪੈਰ ਪਸਾਰ ਲਏ ਹਨ।
'ਚਾਈਨਾਂ ਡੋਰ ਉੱਤੇ ਬੈਨ ਦੀ ਮੰਗ'
ਦੁਕਾਨਦਰਾਂ ਨੇ ਕਿਹਾ ਕਿ ਸਾਡਾ ਧੰਦਾ ਬਰਬਾਦ ਹੋ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ ਇਹ ਡੋਰ ਤਿਆਰ ਕਰਦੇ ਸਾਂ ਤਾਂ ਕਈ ਘਰਾਂ ਦੀ ਰੋਟੀ ਇਸ ਨਾਲ ਚੱਲਦੀ ਸੀ, 15 ਤੋਂ 20 ਕਾਰੀਗਰ ਸਾਡੇ ਨਾਲ ਡੋਰ ਬਣਾਉਂਦੇ ਸਨ ਪਰ ਜਦੋਂ ਦੀ ਇਹ ਚਾਈਨਾ ਡੋਰ ਆਈ ਹੈ ਸਾਰਾ ਧੰਦਾ ਖਰਾਬ ਕਰਕੇ ਰੱਖ ਦਿੱਤਾ ਹੈ। ਹੁਣ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੈ ਪਰ ਅੱਜ ਉਹ ਇਕੱਲੇ ਹੀ ਦੇਸੀ ਡੋਰ ਬਣਾ ਰਹੇ ਹਨ। ਉਹਨਾਂ ਨੇ ਕਿਹਾ ਕਿ ਬਾਜ਼ਾਰ ਦੇ ਵਿੱਚ ਘੱਟ ਡਿਮਾਂਡ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਜਰੂਰ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਚਾਈਨਾ ਡੋਰ ਬੈਨ ਹੈ ਪਰ ਅੱਜ ਵੀ ਚਾਈਨਾ ਡੋਰ ਅੰਮ੍ਰਿਤਸਰ ਦੇ ਬਜ਼ਾਰਾਂ ਦੇ ਵਿੱਚ ਅਸਾਨੀ ਦੇ ਨਾਲ ਮਿਲ ਰਹੀ ਹੈ।, ਉਹਨਾਂ ਪ੍ਰਸ਼ਾਸਨ ਦੇ ਅੱਗੇ ਮੰਗ ਕੀਤੀ ਕਿ ਚਾਈਨਾ ਡੋਰ ਉੱਤੇ ਪੂਰਨ ਤੌਰ ਪਬੰਦੀ ਲਗਾਈ ਜਾਵੇ।