ਚੰਡੀਗੜ੍ਹ: ਪੰਜਾਬੀ ਗਾਇਕ ਸਤਿੰਦਰ ਸਰਤਾਜ ਇਸ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ 'ਹੁਸ਼ਿਆਰ ਸਿੰਘ' ਨੂੰ ਲੈ ਕੇ ਕਾਫੀ ਚਰਚਾ ਬਟੋਰ ਰਹੇ ਹਨ, ਇਹ ਫਿਲਮ ਇਸ ਸਾਲ ਰਿਲੀਜ਼ ਹੋਣ ਜਾ ਰਹੀ ਹੈ, ਇਸ ਦੇ ਨਾਲ ਹੀ ਗਾਇਕ ਨੇ ਹਾਲ ਹੀ ਵਿੱਚ ਫਿਲਮ 'ਹੁਸ਼ਿਆਰ ਸਿੰਘ' ਦਾ ਪਹਿਲਾਂ ਗੀਤ 'ਤਿਆਰੀਆਂ' ਰਿਲੀਜ਼ ਕੀਤਾ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਚੰਗਾ ਰਿਸਪਾਂਸ ਦੇ ਰਹੇ ਹਨ, ਇਸ ਗੀਤ ਵਿੱਚ ਗਾਇਕ ਸਰਤਾਜ ਖੂਬਸੂਰਤ ਹਸੀਨਾ ਸਿੰਮੀ ਚਾਹਲ ਨਾਲ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ।
ਹੁਣ ਇਸ ਦੌਰਾਨ ਗਾਇਕ ਨੇ ਆਪਣੀਆਂ ਖੁਦ ਦੀਆਂ ਕੁੱਝ ਫੋਟੋਆਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਗਾਇਕ ਹਿਮਾਚਲ ਪ੍ਰਦੇਸ਼ ਵਿੱਚ ਨਜ਼ਰ ਆ ਰਹੇ ਹਨ, ਇਹਨਾਂ ਫੋਟੋਆਂ ਵਿੱਚ ਗਾਇਕ ਨੱਚਦੇ ਨਜ਼ਰ ਆ ਰਹੇ ਹਨ, ਇੰਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਲਿਖਦੇ ਹਨ, 'ਤਿਆਰੀ ਕਰ ਲੈ ਓਏ...ਪਹਾੜੀ ਚੜ੍ਹ ਲੈ ਓਏ।' ਹੁਣ ਪ੍ਰਸ਼ੰਸਕ ਵੀ ਇੰਨ੍ਹਾਂ ਤਸਵੀਰਾਂ ਨੂੰ ਕਾਫੀ ਪਿਆਰ ਦੇ ਰਹੇ ਹਨ ਅਤੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਗਾਇਕ ਹਰ ਤਸਵੀਰ ਵਿੱਚ ਭੰਗੜਾ ਸਟੈੱਪ ਕਰਦੇ ਨਜ਼ਰੀ ਪੈ ਰਹੇ ਹਨ।
ਕਦੋਂ ਰਿਲੀਜ਼ ਹੋਏਗੀ ਫਿਲਮ 'ਹੁਸ਼ਿਆਰ ਸਿੰਘ'
ਇਸ ਦੌਰਾਨ ਜੇਕਰ ਦੁਬਾਰਾ ਗਾਇਕ ਸਤਿੰਦਰ ਸਰਤਾਜ ਦੀ ਆਉਣ ਵਾਲੀ ਫਿਲਮ (ਆਪਣਾ ਅਰਸਤੂ) 'ਹੁਸ਼ਿਆਰ ਸਿੰਘ' ਬਾਰੇ ਗੱਲ ਕਰੀਏ ਤਾਂ ਇਹ ਫਿਲਮ 07 ਫਰਵਰੀ 2025 ਨੂੰ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ, 'ਓਮ ਜੀ ਸਿਨੇ ਵਰਲਡ' ਅਤੇ 'ਸਰਤਾਜ ਫਿਲਮਜ਼' ਵੱਲੋਂ ਸੁਯੰਕਤ ਨਿਰਮਾਣ ਅਧੀਨ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਲੇਖਨ ਜਗਦੀਪ ਸਿੰਘ ਵੜਿੰਗ ਨੇ ਕੀਤਾ ਹੈ, ਜਦਕਿ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਕਰ ਰਹੇ ਹਨ। ਜੋ ਇਸ ਤੋਂ ਪਹਿਲਾਂ ਇੱਕ ਸਾਥ 'ਚੱਲ ਜਿੰਦੀਏ' ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਕਰ ਚੁੱਕੇ ਹਨ।
ਸਟਾਰ ਕਾਸਟ
ਮੋਹਾਲੀ-ਰੋਪੜ੍ਹ ਦੇ ਖੇਤਰਾਂ ਵਿੱਚ ਸ਼ੂਟ ਕੀਤੀ ਗਈ ਇਸ ਫਿਲਮ ਵਿੱਚ ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ ਮੁੱਖ ਜੋੜੀ ਦੇ ਤੌਰ ਉਤੇ ਨਜ਼ਰ ਆਉਣਗੇ, ਜੋੜੀ ਤੋਂ ਇਲਾਵਾ ਰਾਣਾ ਰਣਬੀਰ, ਸੁਖਵਿੰਦਰ ਰਾਜ, ਸਰਦਾਰ ਸੋਹੀ, ਬੀਐਨ ਸ਼ਰਮਾ, ਸੰਜੂ ਸੋਲੰਕੀ, ਪ੍ਰਕਾਸ਼ ਗਾਧੂ, ਦੀਪਕ ਨਿਆਜ, ਮੰਜੂ ਮਾਹਲ ਵੀ ਵਿਸ਼ੇਸ਼ ਅਤੇ ਮਹੱਤਵਪੂਰਨ ਕਿਰਦਾਰਾਂ ਵਿੱਚ ਵਿਖਾਈ ਦੇਣ ਜਾ ਰਹੇ ਹਨ।
ਇਹ ਵੀ ਪੜ੍ਹੋ: