ਤਰਨਤਾਰਨ : ਪਿਛਲੇ ਦਿਨੀਂ ਜਾਰਜੀਆ ਵਿੱਚ ਹੋਏ ਇੱਕ ਦਰਦਨਾਕ ਹਾਦਸੇ ਦੌਰਾਨ ਮਾਰੇ ਗਏ 11 ਪੰਜਾਬੀ ਨੌਜਵਾਨਾਂ ਵਿੱਚੋਂ 4 ਦੇ ਮ੍ਰਿਤਕ ਸਰੀਰ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਰਾਜਾਸਾਂਸੀ ਵਿਖੇ ਪਹੁੰਚੇ ਸਨ। ਜਿਨ੍ਹਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐਸਪੀ ਸਿੰਘ ਓਬਰਾਏ ਵੱਲੋਂ ਭੇਜੀਆਂ ਗਈਆਂ ਐਂਬੂਲੈਂਸਾਂ ਰਾਹੀਂ ਉਨ੍ਹਾਂ ਦੇ ਘਰ ਪਹੁੰਚਾਇਆ ਗਿਆ ਸੀ, ਮ੍ਰਿਤਕਾਂ ਵਿੱਚ ਤਰਨਤਾਰਨ ਸ਼ਹਿਰ ਦੇ ਸੰਦੀਪ ਸਿੰਘ ਸ਼ਾਮਿਲ ਸਨ। ਲਾਸ਼ ਲਾਉਣ ਮਗਰੋਂ ਅੰਤਿਮ ਸਸਕਾਰ ਅਤੇ ਭੋਗ ਦਾ ਸਾਰਾ ਖਰਚਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਗਿਆ ਹੈ।
ਸਾਰਾ ਖਰਚਾ ਟਰੱਸਟ ਵੱਲੋਂ ਕੀਤਾ ਗਿਆ
ਇਸ ਮੌਕੇ ਟਰੱਸਟ ਮੁੱਖੀ ਡਾਕਟਰ ਐਸ ਪੀ ਉਬਰਾਏ ਨੇ ਦੱਸਿਆ ਕੀ ਪਿਛਲੀ ਦਿਨੀਂ ਜਾਰਜੀਆ ਵਿੱਚ ਇੱਕ ਹੋਟਲ ਅੰਦਰ ਹੋਏ ਦੁਖਾਂਤ ਦੀ ਘਟਨਾ ਵਿੱਚ ਤਰਨਤਾਰਨ ਸ਼ਹਿਰ ਦੇ ਨੌਜਵਾਨ ਸੰਦੀਪ ਸਿੰਘ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਟਰੱਸਟ ਨੂੰ ਪਤਾ ਲੱਗਾ ਕਿ ਗਰੀਬ ਪਰਿਵਾਰ ਨੂੰ ਲਾਸ਼ ਵਾਪਿਸ ਪੰਜਾਬ ਲਿਆਉਣ ਵਾਸਤੇ ਮਦਦ ਦੀ ਲੋੜ ਹੈ ਤਾਂ ਟਰੱਸਟ ਵੱਲੋਂ ਸਾਰਾ ਖਰਚਾ ਕਰਕੇ ਲਾਸ਼ ਨੂੰ ਤਰਨਤਾਰਨ ਲਿਆਂਦਾ ਗਿਆ ਅਤੇ ਅੰਤਿਮ ਅਰਦਾਸ ਤੱਕ ਦਾ ਸਾਰਾ ਖਰਚਾ ਟਰੱਸਟ ਵੱਲੋਂ ਕੀਤਾ ਗਿਆ ਹੈ।
ਬੇਟੀ ਨੂੰ ਲਿਆ ਗੋਦ
ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਟਰੱਸਟ ਦੇ ਮੁੱਖੀ ਡਾਕਟਰ ਐਸਪੀ ਸਿੰਘ ਓਬਰਾਏ ਵੱਲੋਂ ਮ੍ਰਿਤਕ ਦੀ ਛੋਟੀ ਬੇਟੀ ਨੁੰ ਗੋਦ ਲਿਆ ਗਿਆ ਹੈ। 2 ਲੱਖ ਰੁਪਏ ਦੀ ਐਫਡੀ ਕਰਵਾਉਣ ਦਾ ਐਲਾਨ ਵੀ ਕੀਤਾ ਹੈ। ਬੱਚੀ ਨੂੰ ਗੋਦ ਲੈਂਦਿਆਂ ਟਰੱਸਟ ਨੇ ਪੰਜ ਹਜਾਰ ਰੁਪਏ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਮ੍ਰਿਤਕ ਦੀ ਪਤਨੀ ਆਪਣਾ ਰਹਿਣ-ਸਹਿਣ ਤਰਨਤਾਰਨ ਕਰਨਾ ਚਾਹੁੰਦੀ ਹੈ ਤਾਂ ਪੁਰਾਣੇ ਮਕਾਨ ਦੀ ਰਿਪੇਅਰ ਦਾ ਸਾਰਾ ਖਰਚਾ ਟਰੱਸਟ ਵੱਲੋਂ ਕੀਤਾ ਜਾਵੇਗਾ। ਉੱਥੇ ਹੀ ਪੀੜਤ ਪਰਿਵਾਰ ਨੇ ਟਰੱਸਟ ਮੁਖੀ ਡਾਕਟਰ ਐਸਪੀ ਸਿੰਘ ਓਬਰਾਏ ਦਾ ਧੰਨਵਾਦ ਕੀਤਾ ਹੈ।
- ਸੰਗਰੂਰ 'ਚ ਮਰਨ ਵਰਤ 'ਤੇ ਬੈਠਾ ਕੰਪਿਊਟਰ ਅਧਿਆਪਕ ਪੁਲਿਸ ਨੇ ਦੇਰ ਰਾਤ ਚੁੱਕਿਆ, ਸਾਥੀ ਅਧਿਆਪਕਾਂ ਦੇ ਖੋਹ ਲਏ ਮੋਬਾਈਲ
- ਪਹਿਲਾਂ ਪਿਤਾ ਨੇ ਕੋਰਸ ਲੈਣ ਤੋਂ ਕੀਤਾ ਮਨ੍ਹਾ, ਫੇਰ ਕਿਸੇ ਤਰ੍ਹਾਂ ਮਨਾਇਆ, ਤਾਂ ਧੀ ਨੇ ਵੀ ਛੋਟੀ ਉਮਰੇ ਬਣਾ ਦਿੱਤਾ ਰਿਕਾਰਡ
- ਕਿਸਾਨਾਂ ਦੇ ਵਿਰੋਧ ਤੋਂ ਬਾਅਦ ‘ਸੁਪਰੀਮ’ ਕਮੇਟੀ ਦੀ ਬੈਠਕ ਹੋਈ ਰੱਦ, ਕਿਸਾਨ ਆਗੂ ਸਰਵਣ ਪੰਧੇਰ ਨੇ ਮੀਟਿੰਗ 'ਤੇ ਚੁੱਕੇ ਸੀ ਸਵਾਲ