ਨਗਰ ਨਿਗਮ ਦੀ ਟੀਮ ਨੇ ਰੈਣਕ ਬਾਜ਼ਾਰ ’ਚ ਹਟਵਾਏ ਕਬਜ਼ੇ - ਉਹਨਾਂ ਨੂੰ ਚਿਤਾਵਨੀ
🎬 Watch Now: Feature Video
ਜਲੰਧਰ : ਰੈਣਕ ਬਾਜ਼ਾਰ ਵਿੱਚ ਨਗਰ ਨਿਗਮ ਦੀ ਬਾਜ਼ਾਰੀ ਟੀਮ ਨੇ ਰਸਤੇ ’ਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਕਬਜ਼ੇ ਹਟਾਏ। ਇਸ ਦੌਰਾਨ ਨਗਰ ਨਿਗਮ ਦੀ ਟੀਮ ਨੇ ਦੁਕਾਨਦਾਰਾਂ ਦਾ ਸਮਾਨ ਵੀ ਚੁੱਕ ਲਿਆ ਤੇ ਉਹਨਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੁਬਾਰਾ ਸਾਮਾਨ ਰੱਖਿਆ ਤਾਂ ਉਹਨਾਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਟੀਮ ਅਧਿਕਾਰੀ ਹਿਤੇਸ਼ ਨੇ ਦੱਸਿਆ ਕਿ ਰੈਣਕ ਬਾਜ਼ਾਰ ਵਿੱਚ ਪੈਂਦੇ ਰਸਤੇ ’ਤੇ ਕਬਜ਼ੇ ਦਾ ਸਾਮਾਨ ਰੱਖ ਕੇ ਵੇਚਣ ਵਾਲੇ ਲੋਕਾਂ ਤੇ ਕਾਰਵਾਈ ਕੀਤੀ ਗਈ ਹੈ ਇਨ੍ਹਾਂ ਨੂੰ ਪਹਿਲੇ ਵੀ ਕਾਫ਼ੀ ਵਾਰੀ ਹਿਦਾਇਤਾਂ ਦਿੱਤੀਆਂ ਗਈਆਂ ਸੀ ਕਿ ਇਹ ਸੜਕਾਂ ਤੇ ਸਾਮਾਨ ਰੱਖ ਕੇ ਆਪਣੀ ਵਿਕਰੀ ਨਾ ਕਰਨ ਕਿਉਂਕਿ ਇਸ ਤਰ੍ਹਾਂ ਸਾਮਾਨ ਰੱਖ ਕੇ ਸੜਕਾਂ ਤੇ ਕਾਫ਼ੀ ਜਗ੍ਹਾ ਘੇਰੀ ਜਾਂਦੀ ਹੈ ਅਤੇ ਆਵਾਜਾਈ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਸ਼ਹਿਰ ਵਿੱਚ ਮੁੱਖ ਟ੍ਰੈਫਿਕ ਦੀ ਸਮੱਸਿਆ ਦਿਨ ਪਰ ਦਿਨ ਵਧਦੀ ਹੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਦੁਬਾਰਾ ਰਸਤੇ ’ਤੇ ਸਾਮਾਨ ਨਾ ਰੱਖਿਆ ਜਾਵੇ ਜੇਕਰ ਇਹ ਦੁਬਾਰਾ ਰੱਖਦੇ ਹਨ ਤਾਂ ਇਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਇਸ ਦੇ ਨਾਲ ਇਨ੍ਹਾਂ ਦਾ ਕਹਿਣਾ ਹੈ ਕਿ ਇਸ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਇਹ ਸਾਮਾਨ ਨਾ ਰੱਖਣ ਅਤੇ ਪ੍ਰਸ਼ਾਸਨ ਦਾ ਸਾਥ ਦੇਣ।