ਨਿਹੰਗ ਸਿੰਘ ਵੱਲੋਂ ਕੁੱਤੇ 'ਤੇ ਜਾਨਲੇਵਾ ਹਮਲਾ, ਵਾਇਰਲ ਹੋਈ ਵੀਡੀਓ - ਨਿਹੰਗ ਸਿੰਘ
🎬 Watch Now: Feature Video

ਲੁਧਿਆਣਾ: ਸ਼ਿਮਲਾਪੁਰੀ ਇਲਾਕੇ ਦੇ ਵਿੱਚ ਬੀਤੀ ਰਾਤ ਇੱਕ ਨਿਹੰਗ ਸਿੰਘ ਵੱਲੋਂ ਗਲੀ ਦੇ ਵਿੱਚ ਘੁੰਮ ਰਹੇ ਇੱਕ ਅਵਾਰਾ ਕੁੱਤੇ 'ਤੇ ਹਮਲਾ ਕਰ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। ਜਿਸ ਨੂੰ ਲੁਧਿਆਣਾ ਵਿੱਚ ਜਾਨਵਰਾਂ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਪੂਰੀ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਨਿਹੰਗ ਸਿੰਘ ਕੁੱਤੇ 'ਤੇ ਹਮਲਾ ਕਰਦਾ ਹੈ। ਜਿਸ ਤੋਂ ਬਾਅਦ ਕੁਝ ਲੋਕਾਂ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ। ਸਥਾਨਕ ਲੋਕਾਂ ਨੇ ਕਿਹਾ ਕਿ ਨਿਹੰਗ ਸਿੰਘ ਵੱਲੋਂ ਆਪਣੇ ਬਰਛੇ ਨਾਲ ਕੁੱਤੇ ਦੀ ਗਰਦਨ 'ਤੇ ਵਾਰ ਕੀਤੇ ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।