ETV ਭਾਰਤ ਦੀ ਖ਼ਬਰ ਦੀ ਅਸਰ, ਜ਼ੀਰਕਪੁਰ ਨਗਰ ਕੌਂਸਲ ਨੇ ਮੈਨਹੋਲਾਂ ਨੂੰ ਢੱਕਣਾ ਕੀਤਾ ਸ਼ੁਰੂ - ETV ਭਾਰਤ ਦੀ ਖ਼ਬਰ ਦੀ ਅਸਰ
🎬 Watch Now: Feature Video

ਜ਼ੀਰਕਪੁਰ : ਬੀਤੇ ਦਿਨੀਂ ਹੀ ਈਟੀਵੀ ਭਾਰਤ ਨੇ ਜ਼ੀਰਕਪੁਰ ਨਗਰ ਕੌਂਸਲ ਦੀ ਵੱਡੀ ਅਣਗਹਿਲੀ ਦੀ ਖ਼ਬਰ ਨਸ਼ਰ ਕੀਤੀ ਸੀ। ਇਸ ਖ਼ਬਰ ਵਿੱਚ ਦਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਢਕੋਲੀ 'ਚ ਬਣੇ ਸੀਵਰੇਜ਼ ਦੇ ਮੈਨਹੋਲਾਂ ਨੂੰ ਖੁੱਲ੍ਹਾ ਛੱਡਿਆ ਗਿਆ ਹੈ। ਇਹ ਖੁੱਲ੍ਹੇ ਮੈਨਹੋਲ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਸਨ। ਇਸ ਖ਼ਬਰ ਨੂੰ ਈਟੀਵੀ ਭਾਰਤ ਨੇ ਪ੍ਰਮੁੱਖਤਾਂ ਨਾਲ ਨਸ਼ਰ ਕੀਤਾ ਸੀ। ਇਸ ਖ਼ਬਰ ਦੇ ਵਿਖਾਏ ਜਾਣ ਤੋਂ ਬਾਅਦ ਕੌਂਸਲ ਹਰਕਤ ਵਿੱਚ ਆਈ ਹੈ ਅਤੇ ਇਨ੍ਹਾਂ ਮੈਨਹੋਲਾਂ ਨੂੰ ਢੱਕਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ।