ਵਿਧਾਇਕ ਵੱਲੋਂ ਕੀਤੀ ਕੁੱਟਮਾਰ ਲਈ ਪਰਿਵਾਰ ਨੇ ਲਗਾਈ ਇਨਸਾਫ਼ ਦੀ ਗੁਹਾਰ - ਪਰਿਵਾਰ ਨੇ ਲਗਾਈ ਇਨਸਾਫ਼ ਦੀ ਗੁਹਾਰ
🎬 Watch Now: Feature Video
ਪਠਾਨਕੋਟ: ਵਿਧਾਇਕ ਜੋਗਿੰਦਰ ਪਾਲ ਵੱਲੋਂ ਨੌਜਵਾਨ ਦੀ ਕੁੱਟਮਾਰ ਕਰਨ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੀੜਤ ਪਰਿਵਾਰ ਨੇ ਵਿਧਾਇਕ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਅਤੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਨੌਜਵਾਨ ਦੇ ਕੋਲੋਂ ਜਦੋਂ ਸਵਾਲ ਪੁੱਛੇ ਗਏ ਕਿ ਕਿੰਨ੍ਹਾਂ ਕਾਰਨਾਂ ਕਰਕੇ ਵਿਧਾਇਕ ਨੇ ਕੁੱਟਮਾਰ ਕੀਤੀ ਤਾਂ ਉਸ ਨੇ ਕਿਹਾ ਕਿ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਉਸ ਪ੍ਰੋਗਰਾਮ ਦੇ ਦੌਰਾਨ ਵਿਧਾਇਕ ਨੂੰ ਉਸ ਨੇ ਪੁੱਛਿਆ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਿਹੜੇ ਕੰਮ ਕਰਵਾਏ ਹਨ ਤਾਂ ਬਸ ਇੰਨਾ ਹੀ ਪੁੱਛਣ ਦੀ ਗੱਲ ਸੀ ਤਾਂ ਉਸ ਦੇ ਉੱਪਰ ਥੱਪੜਾਂ ਦੀ ਬੁਛਾਰ ਹੋ ਗਈ। ਉੱਧਰ ਜਦੋਂ ਇਸ ਬਾਰੇ ਉਸ ਦੀ ਮਾਤਾ ਦੇ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਉਸ ਦੇ ਨੌਜਵਾਨ ਨੂੰ ਵਿਧਾਇਕ ਨੇ ਅਤੇ ਉਨ੍ਹਾਂ ਦੇ ਸਾਥੀਆਂ ਨੇ ਕੁੱਟਿਆ ਹੈ। ਜਿਨ੍ਹਾਂ ਉਪਰ ਕਾਰਵਾਈ ਹੋਣੀ ਚਾਹੀਦੀ ਹੈ, ਉਨ੍ਹਾਂ ਨੇ ਕਿਹਾ ਹੈ ਕੀ ਸਾਨੂੰ ਇਨਸਾਫ ਚਾਹੀਦਾ ਹੈ।