ਬਿਜਲੀ ਬੋਰਡ 'ਚ ਕੰਮ ਦੌਰਾਨ ਫੌਤ ਹੋਏ ਮੁਲਾਜ਼ਮਾਂ ਦੇ ਪਰਿਵਾਰਾਂ ਨੇ ਭਦੌੜ 'ਚ ਕੀਤੀ ਮੀਟਿੰਗ - ਮੋਤੀ ਮਹਿਲ
🎬 Watch Now: Feature Video
ਬਰਨਾਲਾ: ਬਿਜਲੀ ਬੋਰਡ ਵਿੱਚ ਕੰਮ ਦੌਰਾਨ ਫੌਤ ਹੋਏ ਅਧਿਕਾਰੀਆਂ ਦੇ ਪਰਿਵਾਰਾਂ ਵੱਲੋਂ ਬਣਾਈ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਪਟਿਆਲਾ ਦੀ ਮੀਟਿੰਗ ਕਸਬਾ ਭਦੌੜ ਵਿਖੇ ਡੂਮ ਬਹਾਦਰ ਦੇ ਘਰ ਹੋਈ। ਸੰਘਰਸ਼ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਦਿਉਣ ਨੇ ਕਿਹਾ ਕਿ 14-4-2010 ਤੋਂ ਪਹਿਲਾਂ ਬਿਜਲੀ ਮਹਿਕਮੇ ਵਿੱਚ ਕੰਮ ਦੌਰਾਨ ਫ਼ੌਤ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਵੱਲੋਂ ਆਪਣਾ ਹੱਕ ਨੌਕਰੀ ਲੈਣ ਡਿਵੀਜ਼ਨਾਂ ਨੂੰ ਅਤੇ ਮੁੱਖ ਦਫਤਰਾਂ ਨੂੰ ਮੰਗ ਪੱਤਰ ਦੇ ਚੁੱਕੇ ਹਨ ਪਰ ਇਨ੍ਹਾਂ ਮੰਗ ਪੱਤਰਾਂ ਦਾ ਬੋਹੜ ਉੱਪਰ ਕੋਈ ਵੀ ਅਸਰ ਨਹੀਂ ਹੋ ਰਿਹਾ। ਉਨ੍ਹਾਂ ਦੇ ਪਰਿਵਾਰ ਭੁੱਖੇ ਢਿੱਡ ਦਿਨ ਕੱਟਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ 22 ਦਸੰਬਰ 2020 ਨੂੰ ਮੋਤੀ ਮਹਿਲ ਦੇ ਸਾਹਮਣੇ ਕਥਿਤ ਸਰਕਾਰੀ ਆਯੁਰਵੈਦਿਕ ਕਾਲਜ ਦੀ ਟੈਂਕੀ ਤੋਂ ਧਰਨਾ ਚੁਕਾਉਂਦੇ ਸਮੇਂ ਬਿਜਲੀ ਬੋਰਡ ਅਤੇ ਪ੍ਰਸ਼ਾਸਨ ਨੇ ਇਹ ਲਿਖਤੀ ਰੂਪ ਵਿੱਚ ਉਨ੍ਹਾਂ ਨੂੰ ਮਸਲੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਸੀ ਪਰ ਤਕਰੀਬਨ ਹੁਣ ਤੱਕ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਬੋਹੜ ਦੇ ਕੰਨ ਉੱਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਵੱਲੋਂ ਕਰੋ ਜਾਂ ਮਰੋ ਦੀ ਨੀਤੀ ਨਾਲ ਸੰਘਰਸ਼ ਤੇਜ਼ ਕਰਨਾ ਪਵੇਗਾ। ਜੇਕਰ ਇਸ ਸੰਘਰਸ਼ ਵਿੱਚ ਉਨ੍ਹਾਂ ਦਾ ਜਾਨੀ ਜਾਂ ਮਾਲੀ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਅੱਜ ਦਾ ਜ਼ਿੰਮੇਵਾਰ ਖ਼ੁਦ ਬਿਜਲੀ ਬੋਰਡ ਪਟਿਆਲਾ ਅਤੇ ਪ੍ਰਸ਼ਾਸਨ ਹੋਵੇਗਾ।