ਫਿਰੋਜ਼ਪੁਰ ਦੇ ਸਕੂਲੀ ਵਾਹਨਾਂ ਦੀ ਹਾਲਤ ਬੇਹਦ ਖ਼ਰਾਬ
🎬 Watch Now: Feature Video
ਸੰਗਰੂਰ ਦੇ ਲੌਂਗੋਵਾਲ ਵਿਖੇ ਸਕੂਲ ਵੈਨ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਸਕੂਲ ਵਾਹਨਾਂ ਦੀ ਚੈਕਿੰਗ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਤਹਿਤ ਈਟੀਵੀ ਭਾਰਤ ਦੀ ਟੀਮ ਨੇ ਫਿਰੋਜ਼ਪੁਰ 'ਚ ਰਿਐਲਟੀ ਚੈਕਿੰਗ ਕੀਤੀ। ਇੱਥੇ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਵੱਲੋਂ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਜਦੋਂ ਈਟੀਵੀ ਭਾਰਤ ਟੀਮ ਨੇ ਆਰਟੀਏ ਅਧਿਕਾਰੀ ਤਰਲੋਚਨ ਸਿੰਘ ਸਹੋਤਾ ਕੋਲੋਂ ਇਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਸਕੂਲੀ ਵਾਹਨਾਂ ਦੀ ਹਾਲਤ ਬੇਹਦ ਖ਼ਸਤਾ ਹੈ। ਉਨ੍ਹਾਂ ਦੱਸਿਆ ਕਿ ਕਈ ਡਰਾਈਵਰ ਪੁਰਾਣੀ ਗੱਡੀਆਂ ਖ਼ਰੀਦ ਲੈਂਦੇ ਹਨ ਪਰ ਉਸ ਦੀ ਮੁਰਮੰਤ ਨਹੀਂ ਕਰਵਾਉਂਦੇ ਜੋ ਕਿ ਕਾਨੂੰਨ ਦੇ ਵਿਰੁੱਧ ਹੈ। ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਮੁਹਿੰਮ ਦੇ ਦੌਰਾਨ ਕਈ ਸਕੂਲ ਵੈਨਾਂ ਦੇ ਚਲਾਨ ਕੱਟੇ ਗਏ ਤੇ ਸਭ ਨੂੰ ਸਕੂਲ ਵੈਨ ਵਿੱਚ ਫਾਈਰ ਬ੍ਰਿਗੇਡ ਦੀ ਛੋਟੀ ਮਸ਼ੀਨ ਤੇ ਮੈਡੀਕਲ ਕਿੱਟ ਰੱਖਣ ਦੀ ਹਿਦਾਇਤਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਚਾਲਕਾਂ ਨੂੰ ਗੱਡੀ ਦੀ ਸਮਰਥਾ ਮੁਤਾਬਕ ਹੀ ਬੱਚੇ ਬਿਠਾਏ ਜਾਣ ਦੇ ਵੀ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਗੱਡੀ ਚਾਲਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।