ਸ੍ਰੀ ਕੀਰਤਪੁਰ ਸਾਹਿਬ ਦੀ ਨਹਿਰ ਦਾ ਪੁਲ ਹਾਦਸਿਆਂ ਨੂੰ ਦੇ ਰਿਹੈ ਸੱਦਾ
🎬 Watch Now: Feature Video
ਰੂਪਨਗਰ: ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਜੋ ਕਿ ਨੰਗਲ ਤੋਂ ਸ੍ਰੀ ਕੀਰਤਪੁਰ ਸਾਹਿਬ ਤੱਕ 34 ਕਿਲੋਮੀਟਰ ਲੰਬੀ ਨਹਿਰ ਹੈ। ਇਸ ਨਹਿਰ ਦੀ ਹਾਲਤ ਬਹੁਤ ਤਰਸਯੋਗ ਹੈ ਕਿਉਂਕਿ ਇਸ ਨਹਿਰ ਉਪਰ ਬਣੇ ਜ਼ਿਆਦਾਤਰ ਪੁਲਾਂ ਦੀ ਰੇਲਿੰਗ ਟੁੱਟ ਚੁੱਕੀ ਹੈ। ਜਿਸ ਕਾਰਨ ਨਹਿਰ ਵਿਚ ਡਿੱਗਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਅਤੇ ਇਸ ਕਾਰਨ ਕਈ ਲੋਕ ਵਾਹਨਾਂ ਸਮੇਤ ਨਹਿਰ 'ਚ ਡਿੱਗ ਕੇ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਇਸ ਨਹਿਰ ਦੇ ਦੋਵੇਂ ਪਾਸੇ ਸਲੈਬਾਂ 'ਤੇ ਵੱਡੇ-ਵੱਡੇ ਦਰੱਖਤ ਉੱਗੇ ਹੋਏ ਹਨ, ਜਿਸ ਕਾਰਨ ਨਹਿਰ ਦੀ ਕਦੇ ਵੀ ਸਲੈਬਾਂ ਟੁੱਟ ਸਕਦੀਆਂ ਹਨ ਅਤੇ ਹੇਠਾਂ ਵਾਲੇ ਇਲਾਕਿਆਂ ਵਿੱਚ ਪਾਣੀ ਆਉਣ ਕਾਰਨ ਨੁਕਸਾਨ ਵੀ ਹੋ ਸਕਦਾ ਹੈ। ਇਸ ਬਾਰੇ ਵਿਭਾਗ ਦੇ ਐਕਸੀਅਨ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਪਰ ਉਨ੍ਹਾਂ ਕੋਲ ਮੁਲਾਜ਼ਮਾਂ ਦੀ ਘਾਟ ਹੈ ਅਤੇ ਰੇਲਿੰਗ ਲਈ ਐਸਟੀਮੇਟ ਬਣਾ ਕੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ ਅਤੇ ਜਲਦੀ ਹੀ ਕੰਮ ਸ਼ੁਰੂ ਕੀਤਾ ਜਾਵੇਗਾ।