ਹੈਦਰਾਬਾਦ: 26 ਸਤੰਬਰ 2024 ਯਾਨੀ ਕਿ 2 ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ "ਤੱਥਾਂ ਨੂੰ ਛੁਪਾਇਆ ਗਿਆ ਹੈ। ਮੇਰੇ ਕੋਲ ਜਾਣਕਾਰੀ ਹੈ ਕਿ ਬੀਤੀ ਰਾਤ ਉਹ 2-3 ਵਾਰ ਬੇਹੋਸ਼ ਹੋਏ ਅਤੇ ਸਾਹ ਲੈਣ ਵਿੱਚ ਵੀ ਤਕਲੀਫ ਹੋਈ।" ਮਜੀਠੀਆ ਨੇ ਆਪਣੇ ਵੀਡੀਓ ਵਿੱਚ ਕਿਹਾ, "ਮੈਨੂੰ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਹੈ ਕਿ ਮੁੱਖ ਮੰਤਰੀ ਲੀਵਰ ਸਿਰੋਸਿਸ ਤੋਂ ਪੀੜਤ ਹਨ। ਉਨ੍ਹਾਂ ਨੂੰ ਆਪਣੀ ਹਾਲਤ ਵਿੱਚ ਸੁਧਾਰ ਕਰਨਾ ਚਾਹੀਦਾ ਹੈ, ਨਹੀਂ ਤਾਂ ਲਿਵਰ ਟਰਾਂਸਪਲਾਂਟ ਹੀ ਇੱਕੋ ਇੱਕ ਵਿਕਲਪ ਹੋਵੇਗਾ। ਲਿਵਰ ਟਰਾਂਸਪਲਾਂਟ ਨਾਲ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਇਹ ਆਮ ਕੰਮਕਾਜ ਨੂੰ ਪ੍ਰਭਾਵਿਤ ਕਰਦਾ ਹੈ।"
ਜੋ ਮੇਰੇ ਕੋਲ ਜਾਣਕਾਰੀ ਹੈ 👇
— Bikram Singh Majithia (@bsmajithia) September 26, 2024
👉CM ਨੂੰ Liver cirrhosis ਨੇ ਜੋ ਮੈ ਪਹਿਲਾਂ ਵੀ ਕਿਹਾ ਸੀ❗️
👉 liver ਕਰਾਉਣਾ ਪੈ ਸਕਦਾ ਹੈ TRANSPLANT ❗️
👉 ਪੰਜਾਬ ਸਰਕਾਰ ਅਤੇ fortis hospital ਨੂੰ cm ਦਾ Heath bulletin ਕਰਨਾ ਚਾਹੀਦਾ ਹੈ ਜਾਰੀ❗️ @BhagwantMann pic.twitter.com/WgpYR3aiNG
ਮੁੱਖ ਮੰਤਰੀ ਦੀ ਸਹਿਤ ਬਾਰੇ ਪਾਰਟੀ ਦਾ ਜਵਾਬ
ਜਦੋਂ ਮੁੱਖ ਮੰਤਰੀ ਦੀ ਸਿਹਤ ਬਾਰੇ ਪਾਰਟੀ ਦੇ ਲੀਡਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨ੍ਹਾਂ ਨੇ ਆਖਿਆ ਸੀ ਕਿ ਮੁੱਖ ਮੰਤਰੀ ਸਾਹਿਬ ਦੀ ਸਿਹਤ ਬਿਲਕੁਲ ਠੀਕ ਹੈ। ਉਹ ਪੂਰੀ ਤਰ੍ਹਾਂ ਫਿੱਟ ਨੇ ਅਤੇ ਜਲਦ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ ਪਰ ਅੱਜ ਤੀਜਾ ਦਿਨ ਬੀਤ ਜਾਣ ਦੇ ਬਾਅਦ ਵੀ ਮੁੱਖ ਮੰਤਰੀ ਨੂੰ ਛੁੱਟੀ ਨਹੀਂ ਮਿਲੀ।
ਸੀਐੱਮ ਦੀ ਸਿਹਤ ਬਾਰੇ ਡਾਕਟਰਾਂ ਦਾ ਬਿਆਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਤਿੰਨ ਦਿਨ੍ਹਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ। ਹਸਪਤਾਲ ਵੱਲੋਂ ਜਾਰੀ ਮੀਡੀਆ ਬੁਲੇਟਿਨ ਮੁਤਾਬਿਕ ਸ਼ਨੀਵਾਰ ਨੂੰ ਸੀਐਮ ਮਾਨ ਦੇ ਦਿਲ ਦੇ ਯੋਗਾ ਸੰਬੰਧੀ ਕੁਝ ਟੈਸਟ ਕੀਤੇ ਗਏ। ਉਸ ਦੀ ਰਿਪੋਰਟ ਠੀਕ ਆ ਗਈ ਹੈ ਅਤੇ ਉਸ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡੀਓਲਾਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾ. ਆਰ.ਕੇ. ਜਸਵਾਲ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਂਚ ਕੀਤੀ ਗਈ। ਸੀਐਮ ਦੇ ਕਲੀਨਿਕਲ ਮਾਪਦੰਡਾਂ ਵਿੱਚ ਮਹੱਤਵਪੂਰਨ ਸੁਧਾਰ ਦੇ ਸੰਕੇਤ ਮਿਲੇ ਹਨ। ਉਸਨੇ ਪਲਮਨਰੀ ਆਰਟਰੀ ਪ੍ਰੈਸ਼ਰ ਦੇ ਵਧਣ ਦੇ ਇਲਾਜ ਲਈ ਵੀ ਚੰਗੀ ਪ੍ਰਤੀਕਿਿਰਆ ਦਿੱਤੀ ਹੈ। ਫਿਲਹਾਲ ਮੁੱਖ ਮੰਤਰੀ ਦੇ ਸਾਰੇ ਜ਼ਰੂਰੀ ਅੰਗ ਪੂਰੀ ਤਰ੍ਹਾਂ ਸਥਿਰ ਹਨ। ਪੈਥੋਲੋਜੀਕਲ ਟੈਸਟਾਂ ਨੇ ਸੰਤੋਸ਼ਜਨਕ ਸੁਧਾਰ ਦਿਖਾਇਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮੁੱਖ ਮੰਤਰੀ ਰੁਟੀਨ ਚੈਕਅੱਪ ਲਈ ਹਸਪਤਾਲ ਗਏ ਸਨ ਪਰ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਆਪਣੀ ਨਿਗਰਾਨੀ ਹੇਠ ਰੱਖਣ ਦਾ ਫੈਸਲਾ ਕੀਤਾ ਸੀ। ਉਹਨਾਂ ਨੂੰ ਜਲਦੀ ਹੀ ਛੁੱਟੀ ਦੇ ਦਿੱਤੀ ਜਾਵੇਗੀ।
Statement from Fortis Hospital Mohali; September 28
Dr RK Jaswal, Director and Head of Department of Cardiology, Fortis Hospital Mohali, has stated that he examined Chief Minister Bhagwant Mann today.
Dr Jaswal stated that the Chief Minister had shown signs of significant improvement in his clinical parameters. He has also responded well to the treatment for increase in pulmonary artery pressure.
At present, all vitals of the Chief Minister are completely stable. As suspected at the time of admission for tropical fever, his blood tests for leptospirosis came back positive. The Chief Minister has already been put on appropriate antibiotics. All clinical features and pathological tests have shown satisfactory improvement.
Dr. R K Jaswal
Director and HOD Department of Cardiology
Fortis Hospital Mohali
ਕਦੋਂ ਮਿਲੇਗੀ ਮੁੱਖ ਮੰਤਰੀ ਨੂੰ ਛੁੱਟੀ
ਵਿਰੋਧੀਆਂ ਵੱਲੋਂ ਹੁਣ ਮੁੜ ਤੋਂ ਸਵਾਲ ਚੁੱਕੇ ਜਾ ਰਹੇ ਹਨ ਕਿ ਜੇਕਰ ਮੁੱਖ ਮੰਤਰੀ ਸਿਰਫ਼ ਆਪਣਾ ਰੂਟੀਨ ਚੈਕਅੱਪ ਲਈ ਆਏ ਤਾਂ ਹੁਣ ਤੱਕ ਡਾਕਟਰਾਂ ਵੱਲੋਂ ਛੁੱਟੀ ਕਿਉਂ ਨਹੀਂ ਦੱਤੀ ਜਾ ਰਹੀ। ਇਸ ਦੇ ਨਾਲ ਹੀ ਵਿਰੋਧੀਆਂ ਵੱਲੋਂ ਆਖਿਆ ਜਾ ਰਿਹਾ ਕਿ ਮੁੱਖ ਮੰਤਰੀ ਦੀ ਸਿਹਤ ਬਾਰੇ ਪੰਜਾਬ ਦੀ ਜਨਤਾ ਨੂੰ ਸਭ ਸਹੀ-ਸਹੀ ਪਤਾ ਹੋਣਾ ਚਾਹੀਦਾ ਹੈ। ਹੁਣ ਵੇਖਣਾ ਹੋਵੇਗਾ ਕਿ ਮੁੱਖ ਮੰਤਰੀ ਮਾਨ ਨੂੰ ਹਸਪਤਾਲ ਚੋਂ ਕਦੋਂ ਛੁੱਟੀ ਮਿਲਦੀ ਹੈ।
- CM ਭਗਵੰਤ ਮਾਨ ਦੀ ਸਿਹਤ ਨੂੰ ਲੈਕੇ ਆਈ ਅਪਡੇਟ, ਅਜੇ ਹਸਪਤਾਲ 'ਚ ਹੀ ਦਾਖਲ ਹਨ ਮਾਨ - CM Mann Health
- ਗੁਰੂ ਨਾਨਕ ਦੇਵ ਹਸਪਤਾਲ ਦੇ ਦੇਖ ਲਓ ਹਾਲ! ਵ੍ਹੀਲ ਚੇਅਰ ਨੂੰ ਲੱਗੇ ਜਿੰਦਰੇ, ਮੋਢਿਆਂ 'ਤੇ ਚੁੱਕਣਾ ਪਿਆ ਮਰੀਜ਼ - Locks on the wheelchair
- ਮੁੱਖ ਮੰਤਰੀ ਮਾਨ ਅੱਜ ਤੀਜੇ ਦਿਨ ਵੀ ਹਸਪਤਾਲ ਭਰਤੀ, ਜਾਣੋ, ਸਿਹਤ ਨੂੰ ਲੈਕੇ ਫੋਰਟਿਸ ਹਸਪਤਾਲ ਨੇ ਦਿੱਤਾ ਇਹ ਵੱਡਾ ਅਪਡੇਟ - Chief Minister Manns health