ਜਬਰਜਨਾਹ ਦੀਆਂ ਪੀੜਤ ਨਾਬਾਲਿਗ ਲੜਕੀਆਂ ਨੂੰ ਲੈਕੇ ਪ੍ਰਸ਼ਾਸਨ ਨੇ ਵਿੱਢੀ ਇਹ ਮੁਹਿੰਮ - ਪਰਿਵਾਰਾਂ ਦੀ ਆਰਥਿਕ ਮਦਦ ਕੀਤੀ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਅੰਦਰ ਪ੍ਰਸ਼ਾਸਨ ਦੇ ਵੱਲੋਂ ਇੱਕ ਅਹਿਮ ਉਪਰਾਲਾ ਕੀਤਾ ਗਿਆ ਹੈ। ਪ੍ਰਸ਼ਾਸਨ ਦੇ ਵੱਲੋਂ ਪੋਸਕੋ ਐਕਟ ਅਧੀਨ 18 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਜਿਨ੍ਹਾਂ ਨਾਲ ਕੋਈ ਜਿਸਮਾਨੀ ਛੇੜ ਛਾੜ ਹੋਈ ਹੈ ਅਤੇ ਪੋਸਕੋ ਐਕਟ ਦੇ ਅੰਦਰ ਜੋ ਮੁਕੱਦਮੇ ਦਰਜ਼ ਹੋਏ ਹਨ ਉਨ੍ਹਾਂ ਲੜਕੀਆਂ ਨੂੰ ਪਰਿਵਾਰ ਸਮੇਤ ਐਸ.ਐਸ.ਪੀ ਦਫਤਰ ਬੁਲਾਇਆ ਗਿਆ ਹੈ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਪੀੜਤ ਪਰਿਵਾਰਾਂ ਦੁੱਖ ਸੁਣਿਆ ਗਿਆ ਤੇ ਨਾਲ ਹੀ ਪਰਿਵਾਰਾਂ ਦੀ ਆਰਥਿਕ ਮਦਦ ਵੀ ਕੀਤੀ ਗਈ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੀੜਤ ਲੜਕੀਆਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਇਸਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਹੋਰ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ।