ਰਮਦਿੱਤੇ ਪਿੰਡ ਵਿੱਚ ਲੱਗੀ ਭਿਆਨਕ ਅੱਗ, ਮੁਸ਼ੱਕਤ ਬਾਅਦ ਪਾਇਆ ਕਾਬੂ
🎬 Watch Now: Feature Video
ਮਾਨਸਾ: ਜ਼ਿਲੇ ਦੇ ਪਿੰਡ ਰਮਦਿੱਤੇ ਵਾਲਾ ਵਿੱਚ ਅਚਾਨਕ ਅੱਗ ਲੱਗਣ ਕਾਰਨ ਬਾਲਣ ਅਤੇ ਗੁਹਾਰੇ ਸੜ ਕੇ ਸੁਆਹ ਹੋ ਗਏ। ਅੱਗ ਲੱਗਣ ਦੇ ਕਾਰਨ ਪਿੰਡ ਚ ਹਫੜਾ ਤਫੜੀ ਪੈਦਾ ਹੋ ਗਈ ।ਅੱਗ ਬੁਝਾਊ ਗੱਡੀਆਂ ਵੱਲੋਂ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹੈ। ਮੌਕੇ ਉਪਰ ਪੁਲਿਸ ਵੱਲੋਂ ਪਹੁੰਚ ਕੇ ਲੋਕਾਂ ਦਾ ਸਹਿਯੋਗ ਵੀ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਪਿੰਡ ਵਾਸੀਆਂ ਵੱਲੋਂ 112 ਨੰਬਰ ਤੇ ਕਾਲ ਕੀਤੀ ਗਈ ਸੀ ਜਿਸ ਕਾਰਨ ਉਹ ਮੌਕੇ ਤੇ ਪਹੁੰਚੇ ਹਨ। ਪਿੰਡ ਵਾਸੀਆਂ ਨੇ ਦੱਸਿਆ ਪਿੰਡ ਦੇ ਬਹਾਰਾਂ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਨਾਲ ਕਾਫੀ ਬਾਲਣ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਇੱਕ ਘੰਟਾ ਘਰ ਤੋ ਦੂਰ ਹੋਣ ਕਾਰਨ ਅੱਗ ‘ਤੇ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ।