ਅਧਿਆਪਕ ਦਿਵਸ 'ਤੇ ਭਾਰਤ ਵਿਕਾਸ ਪਰਿਸ਼ਦ ਨੇ ਖੁਸ਼ ਕੀਤੇ ਅਧਿਆਪਕ ਤੇ ਵਿਦਆਰਥੀ - ਅਸ਼ੋਕਾ ਗਰਲਜ਼ ਸਕੂਲ ਸਰਹਿੰਦ
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ: ਭਾਰਤ ਵਿਕਾਸ ਪਰਿਸ਼ਦ ਸਰਹਿੰਦ ਵੱਲੋਂ ਮਿਹਨਤੀ ਅਧਿਆਪਕਾਂ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਸਮਰਪਿਤ ਪ੍ਰੋਗਰਾਮ 'ਗੁਰੂ ਵੰਦਨ-ਛਾਤਰ ਅਭਿਨੰਦਨ 'ਅਸ਼ੋਕਾ ਗਰਲਜ਼ ਸਕੂਲ ਸਰਹਿੰਦ ਵਿੱਚ ਆਯੋਜਿਤ ਕੀਤਾ ਗਿਆ। ਭਾਰਤ ਵਿਕਾਸ ਪਰਿਸ਼ਦ ਪ੍ਰਧਾਨ ਵਿਸ਼ਾਲ ਵਰਮਾ ਨੇ ਦੱਸਿਆ ਕਿ ਸ਼ਹਿਰ ਦੇ 25 ਸਕੂਲਾਂ ਦੇ ਬੋਰਡ ਦੀਆਂ ਜਮਾਤਾਂ ਵਿੱਚੋਂ ਪਹਿਲੇ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਅਤੇ ਹਰ ਸਕੂਲ ਦਾ ਇੱਕ ਸਰਵੋਤਮ ਅਧਿਆਪਕ ਸਨਮਾਨਿਤ ਕੀਤੇ ਗਏ। ਇਸ ਮੌਕੇ ਮੁੱਖ ਮਹਿਮਾਨ ਸਰਵ ਦਮਨ ਭਰਤ ਨੇ ਇਨਾਮ ਵੰਡੇ। ਉਹਨਾਂ ਪਰਿਸ਼ਦ ਦੇ ਇਸ ਕਦਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਧੀਆ ਅਧਿਆਪਕ ਸਮਾਜ ਸਿਰਜਦੇ ਹਨ ਅਤੇ ਹੋਣਹਾਰ ਵਿਦਿਆਰਥੀ ਸਫਲ ਸਮਾਜ ਦਾ ਆਇਨਾ ਹੁੰਦੇ ਹਨ।