'ਅਕਾਲੀ ਦਲ ਟਕਸਾਲੀ ਰਾਹੀਂ ਪੰਜਾਬ ਦੀ ਕਮਾਨ ਸਾਂਭਣ ਸਿੱਧੂ' - ਸ਼੍ਰੋਮਣੀ ਅਕਾਲੀ ਦਲ ਟਕਸਾਲੀ
🎬 Watch Now: Feature Video

ਗੁਰਦਾਸਪੁਰ ਦੇ ਪਿੰਡ ਸੇਖਵਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਵੀਰਵਾਰ ਨੂੰ ਮੀਟਿੰਗ ਕੀਤੀ ਜਿਸ ਦੌਰਾਨ ਉਨ੍ਹਾਂ ਨੇ ਜਥੇਬੰਧਕ ਢਾਂਚੇ ਦਾ ਐਲਾਨ ਕੀਤਾ। ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਪੰਜਾਬ ਵਿੱਚ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ 'ਤੇ ਇੱਕ ਪਰਿਵਾਰ ਨੇ ਕਬਜ਼ਾ ਕੀਤਾ ਹੋਇਆ ਹੈ, ਤੇ ਸਾਡਾ ਮਕਸਦ ਅਕਾਲੀ ਦਲ ਤੋਂ ਇਸ ਕਬਜ਼ੇ ਨੂੰ ਹਟਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਨੂੰ ਇਮਾਨਦਾਰ ਆਗੂਆਂ ਦੀ ਲੋੜ ਹੈ, ਜਿਸ ਕਰਕੇ ਟਕਸਾਲੀ ਅਕਾਲੀ ਦਲ ਬੈਂਸ ਭਰਾਵਾਂ, ਸੁਖਪਾਲ ਖਹਿਰਾ, ਧਰਮਵੀਰ ਗਾਂਧੀ ਵਰਗੇ ਈਮਾਨਦਾਰ ਲੋਕਾਂ ਨੂੰ ਇੱਕ ਝੰਡੇ ਦੇ ਹੇਠਾਂ ਅੱਗੇ ਲੈ ਕੇ ਆ ਰਿਹਾ ਹੈ।