ਸੰਡੇ ਲੌਕ ਡਾਊਨ: ਨੰਗਲ ਮੁਕੰਮਲ ਤੌਰ 'ਤੇ ਰਿਹਾ ਬੰਦ - ਲਾਕਡਾਊਨ ਦੀ ਪਾਲਣਾ
🎬 Watch Now: Feature Video
ਪਠਾਨਕੋਟ: ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖ਼ਤੀ ਕੀਤੀ ਗਈ ਹੈ। ਸਰਕਾਰ ਵੱਲੋਂ ਬੀਤੇ ਦਿਨੀਂ ਜਾਰੀ ਕੀਤੀਆਂ ਗਈਆਂ ਨਵੀਆਂ ਗਾਈਡਲਾਈਨਜ਼ ਦੇ ਤਹਿਤ ਐਤਵਾਰ ਨੂੰ ਮੁਕੰਮਲ ਤੌਰ 'ਤੇ ਤਾਲਾਬੰਦੀ ਲਗਾਉਣ ਦੇ ਹੁਕਮ ਦਿੱਤੇ ਗਏ ਸਨ। ਇਨ੍ਹਾਂ ਹੁਕਮਾਂ ਦੇ ਤਹਿਤ ਅੱਜ ਪੂਰੇ ਪੰਜਾਬ 'ਚ ਸੰਡੇ ਲਾਕਡਾਊਨ ਲਗਾਇਆ ਗਿਆ। ਇਸ ਦੌਰਾਨ ਨੰਗਲ ਸ਼ਹਿਰ ਦੇ ਸਾਰੇ ਬਾਜ਼ਾਰ ਬੰਦ ਰਹੇ, ਜਿਵੇਂ ਕਿ ਮੇਨ ਮਾਰਕੀਟ, ਅੱਡਾ ਮਾਰਕੀਟ , ਰੇਲਵੇ ਰੋਡ, ਐਮਪੀ ਕੋਠੀ, ਬ੍ਰਹਮਪੁਰ, ਭਾਨੁਪਲੀ ਮਾਰਕੀਟ ਬੰਦ ਰਹੀ। ਐਤਵਾਰ ਦੌਰਾਨ ਲੱਗੇ ਲਾਕਡਾਊਨ ਦੀ ਪਾਲਣਾ ਸ਼ਹਿਰ ਦੇ ਲੋਕ ਵੀ ਕਰ ਰਹੇ ਹਨ ਅਤੇ ਘਰ ਵਿੱਚ ਹੀ ਰਹਿ ਕੇ ਆਪਣਾ ਸਮਾਂ ਬਿਤਾ ਰਹੇ ਹਨ।