ਸੁਖਪ੍ਰੀਤ ਬੁੱਢਾ ਨੂੰ ਮੁੜ ਤੋਂ 2 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ - gangster Sukhpreet Buddha
🎬 Watch Now: Feature Video
ਗੈਂਗਸਟਰ ਸੁਖਪ੍ਰੀਤ ਬੁੱਢਾ ਦਾ ਪੁਲਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਮੁੜ ਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਜਿੱਥੇ ਮਾਣਯੋਗ ਜੱਜ ਵੱਲੋਂ ਉਸ ਨੂੰ 2 ਦਿਨ ਦੇ ਫਿਰ ਤੋਂ ਰਿਮਾਂਡ ਉਪਰ ਭੇਜ ਦਿੱਤਾ ਹੈ।ਦੱਸਣਯੋਗ ਹੈ ਕਿ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਧਮਕੀ ਦੇ ਕੇ ਫਿਰੌਤੀ ਮੰਗਣ ਦੇ ਦੋਸ਼ ਤਹਿਤ ਸੁਖਪ੍ਰੀਤ ਬੁੱਢਾ ਨੂੰ ਬੀਤੀ 6 ਤਰੀਕ ਨੂੰ 5 ਦਿਨ ਦੇ ਪੁਲਿਸ ਰਿਮਾਂਡ ਉਪਰ ਭੇਜਿਆ ਗਿਆ ਸੀ। ਜਿਸ ਤਹਿਤ ਪੁਲਿਸ ਵੱਲੋਂ ਦੱਸਿਆ ਗਿਆ ਸੀ ਉਸ ਪਾਸੋਂ ਹਥਿਆਰ ਬਰਾਮਦ ਕਰਨੇ ਹਨ ਤੇ ਇੱਕ ਕਾਰ ਵੀ ਬਰਾਮਦ ਕਰਨੀ ਹੈ ਅਤੇ ਅੱਜ ਇਹ ਰਿਮਾਂਡ ਖਤਮ ਹੋਣ ਤੋਂ ਬਾਅਦ ਜਦੋਂ ਸੁਖਪ੍ਰੀਤ ਬੁੱਢਾ ਨੂੰ ਮੁੜ ਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਪੁਲਿਸ ਨੇ ਦਲੀਲਾਂ ਦਿੱਤੀਆਂ ਕਿ ਉਸ ਪਾਸੋਂ ਕੁਝ ਹਥਿਆਰ ਬਰਾਮਦ ਹੋਏ ਹਨ ਅਤੇ ਉਸ ਪਾਸੋਂ ਇਕ ਕਾਰ ਵੀ ਬਰਾਮਦ ਕੀਤੀ ਗਈ ਹੈ ਪੁਲਿਸ ਨੇ ਨੇ ਅਦਾਲਤ ਤੋਂ ਹੋਰ 10 ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਵੱਲੋਂ ਸਿਰਫ 2 ਦਿਨ ਦਾ ਹੀ ਰਿਮਾਂਡ ਹੋਰ ਦਿੱਤਾ ਗਿਆ।