550ਵਾਂ ਪ੍ਰਕਾਸ਼ ਪੁਰਬ: ਬਠਿੰਡਾ ਦੀ ਕੱਪੜਾ ਮਾਰਕੀਟ ਵਿੱਚ ਸੁਖਮਨੀ ਸਾਹਿਬ ਦੇ ਪਾਠ ਦਾ ਆਯੋਜਨ - ਬਠਿੰਡਾ ਦੇ ਕੱਪੜਾ ਮਾਰਕੀਟ
🎬 Watch Now: Feature Video
ਸ੍ਰੀ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਬਠਿੰਡਾ ਦੇ ਕੱਪੜਾ ਮਾਰਕੀਟ ਵਿੱਚ ਸ਼ਨੀਵਾਰ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਦੌਰਾਨ ਸ਼ਹਿਰ ਵਾਸੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ। ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੂਰਬ ਸਾਰੇ ਦੁਕਾਨਦਾਰ ਬੜੇ ਧੂਮਧਾਮ ਨਾਲ ਮਨਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਰਕੀਟ ਵਿੱਚ ਪਹਿਲੀ ਵਾਰ ਪਾਠ ਕਰਵਾਇਆ ਗਿਆ ਹੈ। ਇਸ ਦੌਰਾਨ ਲੰਗਰ ਵੀ ਵਰਤਾਇਆ ਗਿਆ, ਤੇ ਕੱਪੜਾ ਮਾਰਕੀਟ ਯੂਨੀਅਨ ਨੇ ਕਿਹਾ ਕਿ ਸਰਬੱਤ ਦੇ ਭਲੇ ਵਾਸਤੇ ਪਾਠ ਰਖਵਾਇਆ ਗਿਆ ਹੈ।