ਸੁਖਜਿੰਦਰ ਰੰਧਾਵਾ ਨੇ ਭੋਗਪੁਰ 'ਚ ਨਵੀਂ ਖੰਡ ਮਿਲ ਦਾ ਕੀਤਾ ਉਦਘਾਟਨ - ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ
🎬 Watch Now: Feature Video
ਜਲੰਧਰ: ਜ਼ਿਲ੍ਹੇ ਦੇ ਗੰਨਾ ਕਾਸ਼ਤ ਵਾਲੇ ਕਸਬੇ ਬੋਗਪੁਰ ਵਿੱਚ ਨਵੀਂ ਬਣੀ ਖੰਡ ਮਿਲ ਤੇ ਜਨਰੇਸ਼ਨ ਪ੍ਰੋਜੈਕਟ ਦਾ ਉਦਘਾਟਨ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ ਹੈ। ਇਹ ਖੰਡ ਮਿਲ ਤਿੰਨ ਹਜ਼ਾਰ ਟੀਸੀਡੀ ਦੀ ਸਮਰਥਾ ਵਾਲੀ ਹੈ ਅਤੇ ਜਨਰੇਸ਼ਨ ਪ੍ਰੋਜੈਕਟ 15 ਮੈਗਾਵਾਟ ਦਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਰੰਧਾਵਾ ਨੇ ਕਿਹਾ ਕਿ ਇਸ ਖੰਡ ਮਿਲ ਦੇ ਇਲਾਕੇ ਦੇ ਕਿਸਾਨਾਂ ਅਤੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਇਸੇ ਨਾਲ ਹੀ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਦੇ ਪੰਜਾਬ ਦੇ ਕਿਸਾਨਾਂ ਨੂੰ ਯੂਰੀਆ ਨਾ ਦੇਣ ਵਾਲੇ ਬਿਆਨ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤਾ।