ਕਾਂਗਰਸ ਨੇ 2.5 ਸਾਲਾ ਵਿੱਚ ਜਲਾਲਾਬਾਦ ਦਾ ਨਹੀਂ ਕੀਤਾ ਕੋਈ ਵਿਕਾਸ: ਸੁਖਬੀਰ ਬਾਦਲ - jimini chon 2019
🎬 Watch Now: Feature Video
ਜਲਾਲਾਬਾਦ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਲਈ ਸੁਖਬੀਰ ਬਾਦਲ ਲਈ ਜਲਾਲਾਬਾਦ ਪਹੁੰਚੇ। ਸੁਖਬੀਰ ਵੱਲੋਂ ਘਰ ਘਰ ਜਾ ਕੇ ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ ਵਿੱਚ ਵੋਟਾਂ ਮੰਗੀਆਂ ਗਈਆਂ। ਚੋਣ ਪ੍ਰਚਾਰ ਦੌਰਾਨ ਜਲਾਲਾਬਾਦ ਦੀ ਜਨਤਾ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਪਿਛਲੇ ਦਸ ਸਾਲਾਂ ਤੋਂ ਜਲਾਲਾਬਾਦ ਨਾਲ ਜੁੜੇ ਹੋਏ ਹਨ। ਉਸ ਤੋਂ ਪਹਿਲਾਂ ਇੱਥੇ ਸੀਵਰੇਜ ਸਿਸਟਮ ਅਤੇ ਗਲੀਆਂ ਨਾਲੀਆਂ ਦਾ ਬੁਰਾ ਹਾਲ ਸੀ, ਪਰ ਉਨ੍ਹਾਂ ਨੇ ਆਪਣੇ ਕਾਰਜਕਾਲ ਵਿੱਚ ਜਲਾਲਾਬਾਦ ਦੇ ਵਿਕਾਸ ਲਈ ਕੰਮ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ 2.5 ਸਾਲ ਦੇ ਕਾਰਜਕਾਲ ਵਿੱਚ ਜਲਾਲਾਬਾਦ ਦੇ ਲਈ ਇੱਕ ਗ੍ਰਾਂਟ ਵੀ ਨਹੀਂ ਜਾਰੀ ਕੀਤੀ ਤੇ ਨਾ ਹੀ ਕਦੀ ਮੁੱਖ ਮੰਤਰੀ ਕੈਪਟਨ ਸਿੰਘ ਵੱਲੋਂ ਜਲਾਲਾਬਾਦ ਹਲਕੇ ਦਾ ਦੋਰਾ ਕੀਤਾ ਗਿਆ ਹੈ।