ਚੋਣਾਂ ਜਿੱਤਣ ਲਈ ਸੁਖਬੀਰ ਬਾਦਲ ਨੇ ਬੱਲੁਆਣਾ ਦੇ ਲੋਕਾਂ ਦਾ ਕੀਤਾ ਧੰਨਵਾਦ - ਫ਼ਾਜਿਲਕਾ ਨਿਊਜ਼ ਅਪਡੇਟ
🎬 Watch Now: Feature Video
ਫ਼ਾਜਿਲਕਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਬਾਦਲ ਦੋ ਦਿਨੀ ਫਿਰੋਜ਼ਪੁਰ ਦੌਰੇ ਦੇ ਦੌਰਾਨ ਪਿੰਡ ਬੱਲੁਆਣਾ ਵਿਖੇ ਪੁਜੇ। ਇਥੇ ਉਨ੍ਹਾਂ ਨੇ ਕਈ ਵੱਖ-ਵੱਖ ਪਿੰਡਾਂ ਸੀਤੋ ਗੁੰਨੋ , ਰਾਇਪੁਰਾ, ਖੁੱਬਨ ਅਤੇ ਹੋਰਨਾਂ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਚੋਣਾਂ ਦੌਰਾਨ ਅਕਾਲੀ ਦਲ ਨੂੰ ਜਿੱਤ ਹਾਸਲ ਕਰਵਾਉਣ ਲਈ ਧੰਨਵਾਦ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਕਈ ਸਿਆਸੀ ਆਗੂ ਵੀ ਮੌਜ਼ੂਦ ਰਹੇ। ਇਥੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੀ ਪਾਰਟੀ ਵੱਲੋਂ ਪੰਜਾਬ 'ਚ ਹਰ ਸੁਵਿਧਾਵਾਂ ਦੇਣ ਦੀ ਗੱਲ ਆਖਦੇ ਹੋਏ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਆਖਿਆ ਕਿ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਵਿਚਾਲੇ ਨਹੀਂ ਆਉਂਦੇ ਅਤੇ ਨਾਂ ਹੀ ਉਨ੍ਹਾਂ ਦੀ ਸਰਕਾਰ ਵੱਲੋਂ ਹੁਣ ਤੱਕ ਜਨਤਾ ਨਾਲ ਕੀਤਾ ਕੋਈ ਵਾਅਦਾ ਪੂਰਾ ਕੀਤਾ ਗਿਆ ਹੈ। ਇਹ ਗੱਲ ਤੈਅ ਹੈ ਕਿ ਅਗਲੀ ਵਾਰ ਉਹ ਚੋਣ ਹੀ ਨਹੀਂ ਲੜਨਗੇ।