ਫਾਜ਼ਿਲਕਾ ਦੇ ਜਲਾਲਾਬਾਦ ’ਚ ਵਿਦਿਆਰਥੀਆਂ ਤੇ ਮਾਪਿਆਂ ਨੇ ਕੀਤੀ ਸਕੂਲ ਖੋਲ੍ਹਣ ਦੀ ਮੰਗ - ਫਾਜ਼ਿਲਕਾ ਦੇ ਜਲਾਲਾਬਾਦ ’ਚ
🎬 Watch Now: Feature Video
ਫਾਜ਼ਿਲਕਾ: ਕੋਰੋਨਾ ਕਾਰਨ ਬੰਦ ਕੀਤੇ ਗਏ ਸਕੂਲਾਂ ਨੂੰ ਲੈ ਕੇ ਜਿੱਥੇ ਸਕੂਲਾਂ ਦੇ ਪ੍ਰਬੰਧਕ, ਸਟਾਫ਼, ਅਤੇ ਸਕੂਲ ’ਤੇ ਹੋਰ ਨਿਰਭਰ ਵਿਅਕਤੀਆਂ ਵੱਲੋਂ ਸਕੂਲ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਸਕੂਲੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪੇ ਵੀ ਸਕੂਲ ਖੋਲ੍ਹਣ ਦੀ ਮੰਗ ਨਾਲ ਸਹਿਮਤ ਨਜ਼ਰ ਆ ਰਹੇ ਹਨ। ਇਸ ਮੁੱਦੇ ’ਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਦਾ ਤਰਕ ਹੈ ਕਿ ਆਨ-ਲਾਈਨ ਪੜ੍ਹਾਈ ਦੌਰਾਨ ਬੱਚੇ ਸਵੇਰ ਤੋਂ ਲੈ ਕੇ ਸ਼ਾਮ ਤਕ ਮੋਬਾਇਲ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦੀਆਂ ਅੱਖਾਂ ’ਤੇ ਵੀ ਬੁਰੇ ਪ੍ਰਭਾਵ ਪੈ ਰਿਹਾ ਹੈ, ਅਜਿਹੇ ’ਚ ਜ਼ਰੂਰੀ ਹੈ ਕਿ ਬੱਚਿਆਂ ਨੂੰ ਆਨ-ਲਾਈਨ ਨਹੀਂ ਬਲਕਿ ਸਕੂਲਾਂ ਵਿੱਚ ਪੜ੍ਹਾਈ ਕਰਵਾਈ ਜਾਵੇ।