ਪਰਾਲੀ ਨੂੰ ਸਾੜਨ ਤੋਂ ਅਲਾਵਾ ਕੋਈ ਹੱਲ ਨਹੀਂ: ਕਿਸਾਨ ਯੂਨੀਅਨ - ਪਰਾਲੀ ਨੂੰ ਸਾੜਨ ਤੋਂ ਅਲਾਵਾ ਕੋਈ ਹੱਲ ਨਹੀਂ
🎬 Watch Now: Feature Video
ਦੇਸ਼ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਲੋਕਾਂ ਨੂੰ ਕਾਫ਼ੀ ਮੁਸੀਬਤ ਝਲਣੀ ਪੈ ਰਹੀ ਹੈ। ਉੱਥੇ ਹੀ ਸਿਆਸੀ ਪਾਰਟੀਆਂ ਇਸ ਮਾਮਲੇ ਵਿੱਚ ਆਪਣੀ ਸਿਆਸੀ ਰੋਟੀਆਂ ਸੇਕਣ ਤੇ ਲੱਗਿਆ ਹਨ। ਇਸ ਪੂਰੇ ਮਾਮਲੇ ਚ ਸਰਕਾਰਾਂ ਸਾਰਾ ਠੀਕਰਾ ਪੰਜਾਬ ਦੇ ਕਿਸਾਨਾਂ ਦੇ ਸਿਰ ਮੜ੍ਹ ਰਹੀ ਹੈ। ਇਸ ਮਾਮਲੇ 'ਚ ਅੱਜ ਈਟੀਵੀ ਭਾਰਤ ਦੀ ਟੀਮ ਨੇ ਮੌੜ ਖੁਰਦ ਵਿਖੇ ਕਿਸਾਨਾ ਨਾਲ ਗੱਲ ਬਾਤ ਕੀਤੀ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨੇਤਾ ਕਿਸਾਨ ਬਲਦੇਵ ਸਿੰਘ ਸੰਦੋਹਾ ਨੇ ਇਸ ਮਾਮਲੇ 'ਚ ਕਿਹਾ ਕਿ ਕਿਸਾਨ ਪਰਾਲੀ ਆਪਣੀ ਖੁਸ਼ੀ ਨਹੀਂ ਜਦਕਿ ਮਜਬੂਰੀ ਦੇ ਕਰਨ ਸਾੜ ਰਿਹਾ ਹੈ। ਉਨ੍ਹਾਂ ਕਿਹਾ ਸਰਕਾਰ ਵਲੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲ ਰਹੀ ਤੇ ਕਿਸਾਨਾਂ ਕੋਲ ਪਰਾਲੀ ਨੂੰ ਸਾੜਨ ਤੋਂ ਅਲਾਵਾ ਕੋਈ ਹੱਲ ਨਹੀਂ ਬੱਚਿਆਂ ਹੈ। ਦਿੱਲੀ, ਪੰਜਾਬ, ਹਰਿਆਣਾ ਦੇ ਇਲਾਕਿਆਂ ਦੀ ਹਵਾਵਾਂ 'ਚ ਜ਼ਹਿਰ ਘੁਲ ਰਿਹਾ ਹੈ ਤੇ ਸਾਰਾ ਠੀਕਰਾ ਕਿਸਾਨਾਂ ਦੇ ਸਰ 'ਤੇ ਮੜ੍ਹਿਆ ਜਾ ਰਿਹਾ ਹੈ।