ਪਰਾਲੀ ਦੀ ਸਮੱਸਿਆ 'ਤੇ ਆਹਮੋ ਸਾਹਮਣੇ ਕਿਸਾਨ ਤੇ ਸਰਕਾਰ - paddy stubble burning
🎬 Watch Now: Feature Video
ਝੋਨੇ ਦੀ ਰਹਿੰਦ ਖੂੰਦ ਦਾ ਨਿਪਟਾਰਾ ਸੂਬੇ ਵਿੱਚ ਇਕ ਵੱਡਾ ਮਸਲਾ ਬਣਿਆ ਹੋਇਆ ਹੈ। ਫ਼ਸਲ ਦੀ ਕਟਾਈ ਤੋਂ ਬਾਅਦ ਖੇਤਾਂ 'ਚ ਰਹਿਣ ਵਾਲੀ ਝੋਨੇ ਦੀ ਪਰਾਲੀ ਅਤੇ ਰਹਿੰਦ-ਖੁੰਹਦ ਨੂੰ ਕਿਸਾਨਾਂ ਵੱਲੋਂ ਜ਼ਿਆਦਾਤਰ ਅੱਗ ਲਗਾ ਕੇ ਖੇਤਾਂ 'ਚ ਹੀ ਸਾੜਨ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਹਜ਼ਾਰਾਂ ਦਾ ਬੋਝ ਉਨ੍ਹਾਂ ਦੇ ਸਿਰ ਪੈ ਰਿਹਾ ਹੈ ਜਿਸ ਨੂੰ ਉਹ ਨਹੀਂ ਝੱਲ ਸਕਦੇ। ਇਸੇ ਕਾਰਨ ਇੱਕ ਮਾਚਿਸ ਦੀ ਤੀਲੀ ਪਰਾਲੀ ਨੂੰ ਲਾ ਕੇ ਸਸਤੇ 'ਚ ਕੰਮ ਨਿਪਟਾ ਰਹੇ ਹਨ।