ਕੋਰੋਨਾ ਮਰੀਜ਼ਾਂ ਦੀ ਸੇਵਾ ਕਰਨ ਵਾਲੀ ਸਟਾਫ਼ ਨਰਸ ਬਲਵਿੰਦਰ ਕੌਰ ਦੀ ਵੀ ਹੋਈ ਮੌਤ - ਸੋਗ ਦੀ ਲਹਿਰ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11757608-183-11757608-1620995420130.jpg)
ਪਟਿਆਲਾ: ਪੰਜਾਬ ਵਿੱਚ ਲਗਾਤਾਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ, ਦੂਜੇ ਪਾਸੇ ਫਰੰਟ ਲਾਈਨ ਤੇ ਕੰਮ ਕਰ ਰਹੇ ਕਰਮਚਾਰੀ ਆਪਣੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ ਅਤੇ ਉਹ ਵੀ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਹਸਪਤਾਲ ਵਿੱਚ ਫਰੰਟ ਲਾਈਨ ’ਤੇ ਕੰਮ ਕਰ ਰਹੀ ਸਟਾਫ਼ ਨਰਸ ਬਲਵਿੰਦਰ ਕੌਰ (47) ਦੀ ਆਈਸੋਲੇਸ਼ਨ ਵਾਰਡ ’ਚ ਡਿਊਟੀ ਸੀ, ਜਿਸ ਕਾਰਣ ਉਹ ਖ਼ੁਦ ਕੋਰੋਨਾ ਪੌਜਿਟਿਵ ਹੋ ਗਈ, ਜਿਸ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਬਲਵਿੰਦਰ ਕੌਰ ਦੀ ਮੌਤ ਕਾਰਨ ਜਿੱਥੇ ਹਸਪਤਾਲ ਦੇ ਸਟਾਫ਼ ’ਚ ਸੋਗ ਦੀ ਲਹਿਰ ਹੈ ਉਥੇ ਹੀ ਪਰਿਵਾਰ ਵਿੱਚ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।