ਲੌਕਡਾਊਨ ਤਹਿਤ ਸਮਾਜ ਸੇਵੀਆਂ ਨੇ 400 ਦੇ ਕਰੀਬ ਪਰਿਵਾਰਾਂ ਨੂੰ ਵੰਡਿਆ ਰਾਸ਼ਨ
🎬 Watch Now: Feature Video
ਸੰਗਰੂਰ: ਲੌਕਡਾਊਨ ਦੌਰਾਨ ਸੰਗਰੂਰ ਦੇ ਪਿੰਡ ਭੁੱਲਰਹੇੜੀ ਦੀ ਪੰਚਾਇਤ ਤੇ ਸਮਾਜ ਸੇਵੀਆਂ ਨੇ ਮਿਲ ਕੇ 400 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ। ਇਸ ਰਾਸ਼ਨ ਵਿੱਚ ਆਲੂ, ਪਿਆਜ, ਗੋਭੀ, ਪੇਠਾ, ਨਮਕ, ਮਿਰਚ ਆਦਿ ਸਮਾਨ ਮੌਜੂਦ ਸੀ। ਸਮਾਜ ਸੇਵੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਤੋਂ ਬਚਣ ਲਈ ਕੇਂਦਰ ਸਰਕਾਰ ਨੇ ਸਮੁੱਚੇ ਦੇਸ਼ ਨੂੰ ਲੌਕਡਾਊਨ ਕਰ ਦਿੱਤਾ ਹੈ ਜੋ ਕਿ ਬਹੁਤ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਚਿਰ ਇਹ ਦੇਸ਼ 'ਚ ਲੌਕਡਾਊਨ ਲੱਗਾ ਰਹੇਗਾ ਉਦੋਂ ਤੱਕ ਉਨ੍ਹਾਂ ਵੱਲੋਂ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ।