ਲੰਗਰ ਸੇਵਾ ਬੰਦ ਕਰਵਾਉਣ 'ਤੇ ਸੋਨੀ ਬਾਬਾ ਭੁੱਖ ਹੜਤਾਲ 'ਤੇ ਬੈਠੇ - ਸੋਨੀ ਆਸ਼ਰਮ ਵਾਲੇ ਸੋਨੀ ਬਾਬਾ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਦੇਸ਼ ਭਰ ਵਿੱਚ ਲੌਕਡਾਊਨ ਹੈ, ਉੱਥੇ ਹੀ ਸੋਨੀ ਆਸ਼ਰਮ ਵਾਲੇ ਸੋਨੀ ਬਾਬਾ ਭੁੱਖ ਹੜਤਾਲ 'ਤੇ ਬੈਠੇ ਹੋਏ ਹਨ। ਸੋਨੀ ਬਾਬਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਸਮੁੱਚੇ ਦੇਸ਼ ਨੂੰ ਲੌਕਡਾਊਨ ਕਰ ਦਿੱਤਾ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਐਸ.ਪੀ ਦੀ ਹਿਦਾਇਤਾਂ 'ਤੇ ਲੌਕਡਾਊਨ 'ਚ ਲੋੜਵੰਦਾਂ ਲਈ ਲੰਗਰ ਸੇਵਾ ਸ਼ੁਰੂ ਕੀਤੀ ਜਿਸ ਨੂੰ ਹੁਣ ਡੀ.ਐਸ.ਪੀ ਨੇ ਬੰਦ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਡੀ.ਐਸ.ਪੀ ਲੰਗਰ ਦੀ ਥਾਂ ਸੁੱਕਾ ਰਾਸ਼ਨ ਦੇਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੁੱਕਾ ਰਾਸ਼ਨ ਦੇਣ ਤੋਂ ਚੰਗਾ ਹੈ ਕਿ ਲੋੜਵੰਦਾਂ ਨੂੰ ਪੱਕਿਆ ਹੋਇਆ ਲੰਗਰ ਦਿੱਤਾ ਜਾਵੇ।