ਤਿਉਹਾਰਾਂ ਦੇ ਸੀਜ਼ਨ 'ਚ ਛੋਟੇ ਵਪਾਰੀਆਂ ਨੂੰ ਨਹੀਂ ਹੋ ਰਿਹਾ ਮੁਨਾਫ਼ਾ - ਕੋਰੋਨਾ ਮਹਾਂਮਾਰੀ
🎬 Watch Now: Feature Video
ਅੰਮ੍ਰਿਤਸਰ: 13 ਜਨਵਰੀ ਨੂੰ ਪੰਜਾਬ ਸਣੇ ਹੋਰਨਾਂ ਸੂਬਿਆਂ 'ਚ ਲੋਹੜੀ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਨੂੰ ਲੈ ਵਪਾਰੀਆਂ ਵੱਲੋਂ ਗਾਹਕਾਂ ਨੂੰ ਆਕਰਸ਼ਤ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਲੋਹੜੀ ਦੇ ਮੱਦੇਨਜ਼ਰ ਸ਼ਹਿਰ ਦੇ ਸ਼ਕਤੀ ਨਗਰ ਇਲਾਕੇ 'ਚ ਕੁੱਝ ਵਪਾਰੀਆਂ ਵੱਲੋਂ ਰੇਵੜੀ ਤੇ ਗਚਕ ਤਿਆਰ ਕਰਕੇ ਵੇਚੀ ਜਾਂਦੀ ਹੈ। ਜਦੋਂ ਨਵੇਂ ਸਾਲ 'ਚ ਉਨ੍ਹਾਂ ਨਾਲ ਵਪਾਰ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੀਤੇ ਸਾਲ ਕੋਰੋਨਾ ਮਹਾਂਮਾਰੀ ਤੇ ਲੌਕਡਾਊਨ ਕਾਰਨ ਦੁਕਾਨਦਾਰ ਤੇ ਛੋਟੇ ਵਪਾਰੀ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਹਨ। ਇਸ ਵਾਰ ਉਨ੍ਹਾਂ ਕੋਲ ਮਹਿਜ਼ ਨਾਮਾਤਰ ਗਾਹਕ ਹੀ ਆਏ, ਜਦੋਂ ਕਿ ਹਰ ਵਾਰ ਲੋਹੜੀ ਦੇ ਸੀਜ਼ਨ 'ਚ ਉਨ੍ਹਾਂ ਕੋਲ ਵੱਡੀ ਗਿਣਤੀ 'ਚ ਗਾਹਕ ਆਉਂਦੇ ਸਨ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ 'ਚ ਛੋਟੇ ਵਪਾਰੀਆਂ ਨੂੰ ਮੁਨਾਫਾ ਨਹੀਂ ਹੋ ਰਿਹਾ। ਉਨ੍ਹਾਂ ਆਖਿਆ ਕਿ ਕੋਰੋਨਾ ਤੇ ਲੌਕਡਾਊਨ ਕਾਰਨ ਛੋਟੇ ਵਪਾਰੀਆਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਪੈ ਚੁੱਕੇ ਹਨ।
Last Updated : Jan 13, 2021, 6:38 AM IST