ਸਿਮਰਜੀਤ ਬੈਂਸ ਨੇ ਸਾਧੇ ਕੇਂਦਰ 'ਤੇ ਨਿਸ਼ਾਨੇ, ਕਿਹਾ ਸਰਕਾਰ ਕਿਸਾਨਾਂ ਨਾਲ ਕਰ ਰਹੀ ਧੱਕੇਸ਼ਾਹੀ - farmer protest
🎬 Watch Now: Feature Video
ਕਪੂਰਥਲਾ: ਫਗਵਾੜਾ ਜੀਟੀ ਰੋਡ ਦੇ ਉੱਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਬੈਂਸ ਨੇ ਕੇਂਦਰ ਸਰਕਾਰ ਦੇ ਵਿਰੁੱਧ ਕਿਸਾਨਾਂ ਦੇ ਨਾਲ ਧੱਕਾਸ਼ਾਹੀ ਕਰਨ ਦਾ ਗੰਭੀਰ ਆਰੋਪ ਲਗਾਇਆ। ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਕੋਰੋਨਾ ਦੇ ਕਾਲ ਦੇ ਵਿੱਚ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਆਈ ਤਾਂ ਜੋ ਕੋਈ ਵਿਰੋਧ ਨਾ ਕਰ ਸਕੇ। ਕੇਂਦਰ ਸਰਕਾਰ ਤੇ ਤਿੱਖੇ ਸ਼ਬਦੀ ਵਾਰ ਕਰਦੇ ਹੋਏ ਸਿਮਰਜੀਤ ਸਿੰਘ ਬੈਂਸ, ਪ੍ਰਧਾਨ ਲੋਕ ਇਨਸਾਫ ਪਾਰਟੀ ਨੇ ਦੇਸ਼ ਦੇ ਪ੍ਰਧਾਨਮੰਤਰੀ ਕੋਲ ਅਪੀਲ ਕੀਤੀ ਹੈ ਕਿ ਉਕਤ ਤਿੰਨਾਂ ਬਿਲਾਂ ਨੂੰ ਕੇਂਦਰ ਸਰਕਾਰ ਤੁਰੰਤ ਬਰਖਾਸਤ ਕਰੇ ਤਾਂ ਜੋ ਕਿਸਾਨਾਂ ਤੇ ਪੈਣ ਵਾਲਾ ਬੋਝ ਖ਼ਤਮ ਹੋ ਸਕੇ ।