ਦਿੱਲੀ ‘ਚ ਮੂਲ ਮੰਤਰ ਦੀ ਹੋਈ ਬੇਅਦਬੀ, ਸਿੱਖ ਤਾਲਮੇਲ ਕਮੇਟੀ ਵੱਲੋਂ ਕਾਰਵਾਈ ਦੀ ਮੰਗ
🎬 Watch Now: Feature Video
ਦਿੱਲੀ ਵਿੱਖੇ ਰਾਮ ਲੀਲਾ ਦੌਰਾਨ ਮੂਲ ਮੰਤਰ ਦੇ ਜਾਪ 'ਤੇ ਡਾਂਸ ਦਾ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਵਿਅਕਤੀ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਦਾ ਸਰੂਪ ਧਾਰਿਆ ਹੋਇਆ ਵੀ ਦਿਖ ਰਿਹਾ ਹੈ। ਇਸ ਵੀਡੀਓ 'ਤੇ ਰੋਸ ਜਤਾਉਂਦੇ ਹੋਏ ਜਲੰਧਰ ਵਿਖੇ ਸਿੱਖ ਜਥੇਬੰਦੀਆਂ ਨੇ ਇੱਕ ਪ੍ਰੈਸ ਵਰਤਾ ਕੀਤੀ। ਇਸ ਪ੍ਰੈਸ ਵਾਰਤਾ ਵਿੱਚ ਸਿੱਖ ਤਾਲਮੇਲ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਇਸ ਮਾਮਲੇ 'ਤੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਸਿੱਖ ਜਥੇਬੰਦੀਆਂ ਨੇ ਕਿਹਾ ਕਿ ਇੱਕ ਆਮ ਵਿਅਕਤੀ ਨੂੰ ਗੁਰੂ ਨਾਨਕ ਸਾਹਿਬ ਦੇ ਸਰੂਪ ਧਾਰਨ ਕਰਵਾ ਕੇ 'ਤੇ ਮੂਲ ਮੰਤਰ ਦੇ ਜਾਪ ਉੱਤੇ ਡਾਂਸ ਕਰਵਾਉਣਾ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਚ ਘੱਟ ਗਿਣਤੀਆਂ ਦੇ ਨਾਲ ਲਗਾਤਾਰ ਧੱਕਾ ਹੋ ਰਿਹਾ ਹੈ।