ਪੈਰਾ ਮੈਡੀਕਲ ਸਟਾਫ਼ ਵੱਲੋਂ ਕੀਤਾ ਗਿਆ ਮੋਤੀ ਮਹਿਲ ਦਾ ਘਿਰਾਓ - ਮਹਿਲ ਦਾ ਘਿਰਾਓ
🎬 Watch Now: Feature Video
ਪਟਿਆਲਾ:ਪੈਰਾ ਮੈਡੀਕਲ ਸਟਾਫ਼ ਵੱਲੋਂ ਸਰਕਾਰ ਤੋਂ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ।ਇਸੇ ਲੜੀ ਤਹਿਤ ਪੈਰਾ ਮੈਡੀਕਲ ਸਟਾਫ ਨੇ ਪਟਿਆਲਾ ਵਿਖੇ ਮੋਤੀ ਮਹਿਲ ਦਾ ਘਿਰਾਓ ਕੀਤਾ।ਇਸ ਮੌਕੇ ਪ੍ਰਦਰਸ਼ਨਕਾਰੀ ਕਰਮਜੀਤ ਕੌਰ ਨੇ ਕਿਹਾ ਹੈ ਕਿ ਅਸੀਂ ਕਈ ਵਾਰ ਮੋਤੀ ਮਹਿਲ ਦਾ ਘਿਰਾਓ ਕਰ ਚੁੱਕੇ ਹਾਂ ਲੇਕਿਨ ਸਾਨੂੰ ਨੌਕਰੀ ਨਹੀਂ ਮਿਲ ਪਾ ਰਹੀ ਇਸ ਕਰਕੇ ਅਸੀਂ ਇੱਕ ਵਾਰ ਫਿਰ ਤੋਂ ਘਿਰਾਉ ਕਰ ਰਹੇ ਹਾਂ।ਉਹਨਾਂ ਦਾ ਕਹਿਣਾ ਹੈ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਸਾਡੀ ਮੀਟਿੰਗ ਹੋਈ ਸੀ ਪਰ ਮੀਟਿੰਗ ਬੇਸਿੱਟਾ ਰਹੀ।ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਸਰਕਾਰ ਭਾਵੇਂ ਸਾਡੇ ਡੰਡੇ ਮਾਰੇ ਪਰ ਸੰਘਰਸ਼ ਜਾਰੀ ਰਹੇਗਾ।