ਮਾਨਸਾ ਦੀਆਂ ਸਮੱਸਿਆਵਾਂ ਏਨੀਆਂ ਵੱਡੀਆਂ ਵੀ ਨਹੀਂ ਕਿ ਉਹ ਹੱਲ ਨਾ ਹੋ ਸਕਣ: ਸਿੱਧੂ ਮੂਸੇਵਾਲਾ - ਮਾਨਸਾ ਵਿਧਾਨ ਸਭਾ ਸੀਟ
🎬 Watch Now: Feature Video
ਮਾਨਸਾ: ਮਾਨਸਾ ਵਿਧਾਨ ਸਭਾ ਸੀਟ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ ਕਿਉਂਕਿ ਮਾਨਸਾ ਤੋਂ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਚੋਣ ਦੇ ਮੈਦਾਨ ਵਿੱਚ ਹਨ ਸਿੱਧੂ ਮੂਸੇਵਾਲਾ ਵੱਲੋਂ ਮਾਨਸਾ ਵਿਖੇ ਜਿੱਥੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਉਥੇ ਉਨ੍ਹਾਂ ਮਾਨਸਾ ਦੇ ਵਿੱਚ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੀਆਂ ਸਮੱਸਿਆਵਾਂ ਇੰਨੀਆਂ ਵੱਡੀਆਂ ਨਹੀਂ ਕਿ ਉਨ੍ਹਾਂ ਨੂੰ ਹੱਲ ਨਾ ਹੋ ਸਕੇ ਮੂਸੇ ਵਾਲਾ ਨੇ ਕਿਹਾ ਕਿ ਲਗਾਤਾਰ ਓਹ ਪਿੰਡਾਂ ਦੇ ਲੋਕਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਮਿਲ ਰਹੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।