ਰਣਵੀਰ ਕੌਰ ਦੇ ਦਫ਼ਤਰ ਦਾ ਉਦਘਾਟਨ ਕਰ ਪਹੁੰਚੇ ਸਿੱਧੂ ਮੂਸੇਵਾਲਾ - ਵਿਧਾਨ ਸਭਾ ਦੀਆਂ ਚੋਣਾਂ
🎬 Watch Now: Feature Video
ਮਾਨਸਾ: ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆਉਂਦੇ ਸਾਰੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤੇ ਗਏ ਹਨ। ਜਿਸ ਦੇ ਤਹਿਤ ਬੁਢਲਾਡਾ ਦੇ ਕਾਂਗਰਸੀ ਉਮੀਦਵਾਰ ਰਣਵੀਰ ਕੌਰ ਮੀਆਂ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਜਿਸ ਵਿੱਚ ਮੰਗਤ ਰਾਏ ਬਾਂਸਲ ਅਤੇ ਮਾਨਸਾ ਤੋਂ ਉਮੀਦਵਾਰ ਸਿੱਧੂ ਮੂਸੇ ਵਾਲਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਤੇ ਬੁਢਲਾਡਾ ਹਲਕਾ ਵਾਸੀਆਂ ਤੋਂ ਸਾਥ ਦੇਣ ਦੀ ਅਪੀਲ ਕੀਤੀ, ਕਿ ਇਸ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਸਾਥ ਦੇਣ ਤਾਂ ਜੋ ਇਹ ਸੀਟ ਕਾਂਗਰਸ ਦੀ ਝੋਲੀ ਪਾ ਸਕੇ। ਦੂਸਰੇ ਪਾਸੇ ਸਿੱਧੂ ਮੁਸੇਵਾਲਾ ਨੇ ਕਿਹਾ ਕਿ ਸਾਨੂੰ ਇਸ ਸਮੇਂ ਇੱਕ ਦੂਜੇ ਦੇ ਸਾਥ ਦੀ ਲੋੜ ਹੈ ਅਤੇ ਇਸ ਕਰਕੇ ਅਸੀਂ ਇਕ ਦੂਸਰੇ ਦਾ ਸਹਾਰਾ ਬਣ ਕੇ ਚੱਲ ਰਹੇ ਹਾਂ। ਕਾਂਗਰਸੀ ਆਗੂ ਦੇ ਘਰ ਈਡੀ ਦੀ ਰੇਡ ਉਤੇ ਬੋਲਦਿਆਂ ਸਿੱਧੂ ਮੂਸੇ ਵਾਲਾ ਨੇ ਕਿਹਾ ਕਿ ਸਾਡੇ ਕੋਲ ਇੰਨੇ ਪੈਸੇ ਹੀ ਨਹੀਂ ਕਿ ਈਡੀ ਰੇੜ੍ਹ ਮਾਰੇ।
Last Updated : Jan 21, 2022, 12:33 PM IST