ਸ਼ਿਵ ਸੈਨਾ ਦੀ ਸਰਕਾਰ ਕੋਲੋਂ ਗਰੀਬਾਂ ਦੇ ਹਿੱਸੇ ਲਈ ਰਾਸ਼ਨ ਦੀ ਮੰਗ
🎬 Watch Now: Feature Video
ਪਠਾਨਕੋਟ: ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦੇ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਹਰ ਵਰਗ ਦੀ ਮਦਦ ਕੀਤੇ ਜਾਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇਸ ਦੇ ਉਲਟ ਸ਼ਿਵ ਸੈਨਾ ਵੱਲੋਂ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਉਤੇ ਸਵਾਲ ਖੜ੍ਹੇ ਕੀਤੇ ਗਏ। ਨਾਲ ਹੀ, ਦੋਸ਼ ਲਗਾਏ ਜਾ ਰਹੇ ਹਨ ਕਿ ਚਾਹੇ ਸਰਕਾਰ ਕੋਈ ਵੀ ਹੋਵੇ, ਪਰ ਮੱਧਮ ਵਰਗ ਦੀ ਕੋਈ ਸੁਧ ਨਹੀਂ ਲਈ ਜਾਂਦੀ। ਸ਼ਿਵ ਸੈਨਾ ਪੰਜਾਬ ਪ੍ਰਧਾਨ ਦੀ ਪ੍ਰਧਾਨਗੀ ਹੇਠ ਸ਼ਿਵ ਸੈਨਾਂ ਨੇ ਸੋਸ਼ਲ ਡਿਸਟੈਸ ਦਾ ਧਿਆਨ ਰੱਖਦੇ ਹੋਏ ਸੜਕ ਉੱਪਰ ਬੈਠ ਕੇ ਹੱਥਾਂ ਵਿੱਚ ਬੈਨਰ ਫੜ ਕੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਪ੍ਰਦਰਸ਼ਨ ਕੀਤਾ।