ਪਾਕਿ ਵੱਲੋਂ ਸ਼ਰਧਾਲੂਆਂ ਲਈ ਰੱਖੀ ਫ਼ੀਸ SGPC ਅਦਾ ਕਰੇ: ਅਮਰਪਾਲ ਬੋਨੀ - ਅਮਰਪਾਲ ਸਿੰਘ ਬੋਨੀ
🎬 Watch Now: Feature Video
ਅੰਮ੍ਰਿਤਸਰ: ਕਰਤਾਰਪੁਰ ਕੌਰੀਡੋਰ ਦੇ ਮਾਮਲੇ 'ਤੇ ਅਜਨਾਲਾ ਦੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਦਾ ਕਹਿਣਾ ਹੈ ਕਿ ਦੋਹਾਂ ਦੇਸ਼ਾਂ ਦੀ ਸਰਕਾਰਾਂ ਦਾ ਕਰਤਾਰਪੁਰ ਕੌਰੀਡੋਰ 'ਤੇ ਫ਼ੈਸਲਾ ਸ਼ਲਾਘਾਯੋਗ ਹੈ ਪਰ ਪਾਕਿਸਤਾਨ ਸਰਕਾਰ ਨੂੰ ਕਰਤਾਰਪੁਰ ਕੌਰੀਡੋਰ ਦੀ ਐਂਟਰੀ ਫ਼ੀਸ ਨਹੀਂ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਪਾਕਿ ਸਰਕਾਰ ਆਪਣੇ ਇਸ ਫ਼ੈਸਲੇ 'ਤੇ ਅੜੀ ਹੋਈ ਹੈ ਤਾਂ ਐਸਜੀਪੀਸੀ ਤੇ ਡੀਐਸਜੀਐਨਸੀ ਨੂੰ ਸੰਗਤਾਂ ਦੀਆਂ ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਇਹ ਫ਼ੀਸ ਦੇਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਨੇ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਟਾਲਾ ਵਿੱਚ ਹੋਇਆ ਧਮਾਕਾ ਸਰਕਾਰ ਦੀ ਨਾਲਾਇਕੀ ਕਾਰਨ ਹੋਇਆ ਹੈ।