ਫ਼ਰੀਦਕੋਟ 'ਚ ਸੀਵਰੇਜ ਸਿਸਟਮ ਪਾ ਰਹੀ ਸ਼ਾਹਪੁਰਜੀ ਪਲੋਨਜੀ ਕੰਪਨੀ ਨੂੰ ਦਿੱਤਾ ਸੀਵਰੇਜ ਬੋਰਡ ਨੇ ਝਟਕਾ - sewerage system in Faridkot
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-8028646-thumbnail-3x2-s.jpg)
ਫ਼ਰੀਦਕੋਟ: ਸ਼ਹਿਰ ਵਿੱਚ ਚੱਲ ਰਹੇ ਸੀਵਰੇਜ ਪਾਉਣ ਦੇ ਕੰਮ ਵਿੱਚ ਹੋ ਰਹੀ ਦੇਰੀ ਕਾਰਨ ਸੀਵਰੇਜ ਪਾਉਣ ਦਾ ਕੰਮ ਕਰ ਰਹੀ ਕੰਪਨੀ ਤੋਂ ਠੇਕਾ ਵਾਪਸ ਲੈ ਲਿਆ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਨੇ ਸ਼ਾਹਪੁਰਜੀ ਪਲੋਨਜੀ ਕੰਪਨੀ ਨੂੰ ਪੈਸੇ ਵੀ ਦਿੱਤੇ ਹਨ। ਇਸ ਦੇ ਬਾਵਜੂਦ ਕੰਪਨੀ ਦੇ ਨਿਧਾਰਤ ਸਮੇਂ 'ਚ ਕੰਮ ਪੂਰਾ ਨਹੀਂ ਕੀਤਾ ਹੈ। ਇਸੇ ਕਾਰਨ ਕੰਪਨੀ ਨੂੰ 10 ਕਰੋੜ ਦਾ ਜ਼ੁਰਮਾਨਾ ਅਤੇ ਟਾਇਲ ਲਗਾਉਣ ਅਤੇ ਘਰਾਂ ਨੂੰ ਕੁਨੈਕਸ਼ਨ ਦੇਣ ਦੇ ਕੰਮ ਦਾ ਠੇਕਾ ਵਾਪਸ ਲੈ ਲਿਆ ਹੈ।
Last Updated : Jul 16, 2020, 7:07 AM IST