ਸੀਵਰੇਜ ਬੋਰਡ ਦੇ ਡਾਇਰੈਕਟਰ ਨੇ ਸੀਵਰੇਜ ਟਰੀਟਮੈਂਟ ਪਲਾਂਟ ਪੰਪ ਦਾ ਕੀਤਾ ਉਦਘਾਟਨ - ਸੀਵਰੇਜ ਟਰੀਟਮੈਟ ਪਲਾਂਟ
🎬 Watch Now: Feature Video
ਗੜ੍ਹਸ਼ੰਕਰ ਵਿਖੇ ਪਿਛਲੇ ਲੰਬੇ ਸਮੇਂ ਤੋਂ ਗੜ੍ਹਸ਼ੰਕਰ 'ਚ ਲਟਕਦੇ ਆ ਰਹੇ ਸੀਵਰੇਜ ਟਰੀਟਮੈਟ ਪਲਾਂਟ ਨੂੰ ਆਖਿਰ ਸ਼ਹਿਰ ਵਾਸੀਆ ਨੂੰ ਸਮਰਪਿਤ ਕੀਤਾ ਗਿਆ। ਇਸ ਦਾ ਉਦਘਾਟਨ ਡਾਇਰੈਕਟਰ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੀ ਡਾਇਰੈਕਟਰ ਸਰਿਤਾ ਸ਼ਰਮਾ ਨੇ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 13 ਕਰੋੜ ਰੁਪਏ ਇਸ ਪੰਪ ਲਈ ਜਾਰੀ ਕੀਤੇ ਸਨ ਜਿਨ੍ਹਾਂ ਵਿੱਚੋ 7 ਕਰੌੜ ਰੁਪਏ ਇਸ ’ਤੇ ਖਰਚ ਕਰ ਦਿੱਤੇ ਗਏ ਹਨ ਅਤੇ ਬਾਕੀ ਦੇ 6 ਕਰੋੜ ਰੁਪਏ ਲਈ ਟੈਂਡਰ ਲਗਾਕੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ।